Earthquake

ਯੂਨਾਨ ਦੇ ਦੱਖਣੀ ਟਾਪੂ ਕ੍ਰੀਤ ‘ਚ ਭੂਚਾਲ ਦੇ ਝਟਕੇ ਕੀਤੇ ਮਹਿਸੂਸ, ਭੁਚਾਲ ਦੀ ਤੀਬਰਤਾ 5.4 ਰਹੀ

ਚੰਡੀਗੜ੍ਹ 27 ਦਸੰਬਰ 2021: ਗ੍ਰੀਸ ਦੇ ਦੱਖਣੀ ਟਾਪੂ ਕ੍ਰੀਤ (Crete) ‘ਚ 5.2 ਅਤੇ 5.4 ਤੀਬਰਤਾ ਦੇ ਭੂਚਾਲ (earthquake) ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਏਥਨਜ਼ ਸਥਿਤ ਇੰਸਟੀਚਿਊਟ ਆਫ ਜੀਓਡਾਇਨਾਮਿਕਸ ਨੇ ਕਿਹਾ ਕਿ 5.2 ਤੀਬਰਤਾ ਦਾ ਪਹਿਲਾ ਭੂਚਾਲ (earthquake) ਸ਼ਾਮ 5.15 ਵਜੇ ਕ੍ਰੀਤ ਟਾਪੂ ਦੇ ਪੂਰਬ ਵੱਲ ਨੌਂ ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ।

ਸੂਤਰਾਂ ਦੇ ਮੁਤਾਬਕ ਭੂਚਾਲ ਦੇ ਝਟਕੇ ਕ੍ਰੀਤ (Crete) ਅਤੇ ਕਾਰਪਾਥੋਸ, ਕਾਸੋਸ, ਰੋਡਸ ਅਤੇ ਸੈਂਟੋਰੀਨੀ ਟਾਪੂਆਂ ‘ਚ ਮਹਿਸੂਸ ਕੀਤੇ ਗਏ। ‘ਇੰਸਟੀਚਿਊਟ ਆਫ ਜੀਓਡਾਇਨਾਮਿਕਸ’ ਨੇ ਦੱਸਿਆ ਕਿ 5.4 ਤੀਬਰਤਾ ਦਾ ਦੂਜਾ ਭੂਚਾਲ ਪਹਿਲੇ ਭੂਚਾਲ ਦੇ ਕੇਂਦਰ ਤੋਂ ਲਗਭਗ 25 ਕਿਲੋਮੀਟਰ ਉੱਤਰ-ਪੱਛਮ ‘ਚ ਰਾਤ 8:59 ‘ਤੇ 6.3 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ।। ਇਸ ਤੋਂ ਇਲਾਵਾ, ਸ਼ਾਮ 6.14 ਵਜੇ ਏਥਨਜ਼ ਦੇ ਪੱਛਮ ਵਿਚ 16.7 ਕਿਲੋਮੀਟਰ ਦੀ ਡੂੰਘਾਈ ਵਿਚ 4.0 ਦੀ ਤੀਬਰਤਾ ਵਾਲਾ ਭੂਚਾਲ (earthquake) ਆਇਆ, ਸੰਸਥਾ ਨੇ ਕਿਹਾ। ਇਸਦਾ ਕ੍ਰੀਤ ਦੇ ਦੋ ਭੂਚਾਲਾਂ ਨਾਲ ਕੋਈ ਲੈਣਾ-ਦੇਣਾ ਨਹੀਂ ਸੀ।

Scroll to Top