Site icon TheUnmute.com

ਅਮਰੀਕਾ ਭੇਜਣ ਦੇ ਨਾਂਅ ‘ਤੇ ਪਾਣੀਪਤ ਨਿਵਾਸੀ ਤੋਂ 42 ਲੱਖ ਰੁਪਏ ਦੀ ਠੱਗੀ, ਅਨਿਲ ਵਿਜ ਨੇ SIT ਨੂੰ ਸੌਂਪੀ ਜਾਂਚ

Anil Vij

ਚੰਡੀਗੜ੍ਹ, 22 ਨਵੰਬਰ 2023: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ (Anil Vij) ਦਾ ਜਨਤਾ ਦਰਬਾਰ ਅੱਜ ਕੱਲ ਬੰਦ ਹੈ ਮਗਰ ਇਸ ਦੇ ਬਾਵਜੂਦ ਉਨ੍ਹਾਂ ਦੇ ਆਵਾਸ ‘ਤੇ ਹੁਣ ਰੋਜਾਨਾ ਪੂਰੇ ਸੂਬੇ ਤੋਂ ਆ ਰਹੇ ਲੋਕਾਂ ਦੀ ਲਾਇਨਾਂ ਲੱਗ ਰਹੀਆਂ ਹਨ। ਬੁੱਧਵਾਰ ਨੂੰ ਵੀ ਸੈਕੜਿਆਂ ਲੋਕਾਂ ਦੀ ਸਮਸਿਆਵਾਂ ਨੂੰ ਗ੍ਰਹਿ ਮੰਤਰੀ ਅਨਿਲ ਵਿਜ ਨੇ ਸੁਣਿਆ ਅਤੇ ਅਧਿਕਾਰੀਆਂ ਨੂੰ ਕਾਰਵਾਈ ਦੇ ਦਿਸ਼ਾ-ਨਿਰਦੇਸ਼ ਦਿੱਤੇ।

ਯਮੁਨਾਨਗਰ ਤੋਂ ਆਈ ਮਾਂ-ਬੇਟੀ ਨੇ ਗ੍ਰਹਿ ਮੰਤਰੀ ਅਨਿਲ ਵਿਜ (Anil Vij) ਨੂੰ ਸ਼ਿਕਾਇਤ ਦਿੰਦੇ ਹੋਏ ਦੱਸਿਆ ਕਿ ਊਹ ਦੋਵਾਂ ਘਰ ਵਿਚ ਇਕੱਲੀ ਰਹਿੰਦੀ ਹੈ ਅਤੇ ਕੁੱਝ ਬਦਮਾਸ਼ ਉਨ੍ਹਾਂ ਨੂੰ ਲਗਾਤਾਰ ਪਰੇਸ਼ਾਨ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਮਾਰਨ ਦੀ ਧਮਕੀਆਂ ਦਿੰਦੇ ਹਨ। ਉਨ੍ਹਾਂ ਦੇ ਵੱਲੋਂ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ‘ਤੇ ਹੁਣ ਤਕ ਠੋਸ ਕਾਰਵਾਈ ਨਹੀਂ ਹੋਈ ਹੈ। ਗ੍ਰਹਿ ਮੰਤਰੀ ਅਨਿਲ ਵਿਜ ਨੇ ਮਾਂ-ਬੇਟੀ ਨੂੰ ਕਾਰਵਾਈ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਮੈਂ ਬੈਠਾ ਹਾਂ ਕਾਰਵਾਈ ਲਈ, ਬਦਮਾਸ਼ਾਂ ਨੂੰ ਸਿੱਧਾ ਕਰਨਾ ਮੈਨੂੰ ਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਊਹ ਬੇਫਿਕਰ ਹੋ ਕੇ ਆਪਣੇ ਸ਼ਹਿਰ ਜਾਣ , ਬਦਮਾਸ਼ਾਂ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ।

ਇਸੀ ਤਰ੍ਹਾ ਪਾਣੀਪਤ ਤੋਂ ਆਏ ਵਿਅਕਤੀ ਨੇ ਦੱਸਿਆ ਕਿ ਉਸ ਨੇ ਆਪਣੇ ਬੇਟੇ ਨੂੰ ਅਮਰੀਕਾ ਭੇਜਣਾ ਸੀ ਅਤੇ ਇਸ ਦੇ ਲਈ ਉਸ ਨੇ ਇਕ ਵਿਅਕਤੀ ਨੇ ਸੰਪਰਕ ਕੀਤਾ ਜੋ ਕਿ ਖੁਦ ਨੂੰ ਇਕ ਏਅਰਲਾਈਨ ਕੰਪਨੀ ਦਾ ਏਜੰਟ ਦੱਸ ਰਿਹਾ ਸੀ। ਉਸ ਨੇ ਭਰੋਸਾ ਦਿੱਤਾ ਸੀ ਕਿ ਊਹ ਉਨ੍ਹਾਂ ਦੇ ਬੇਟੇ ਨੁੰ ਅਮਰੀਕਾ ਵਿਚ ਭਿਜਵਾ ਦਵੇਗਾ। ਕੰਮ ਲਈ ਉਸ ਵਿਅਕਤੀ ਨੇ ਵੱਖ-ਵੱਖ ਮਿਤੀਆਂ ਵਿਚ 42 ਲੱਖ ਰੁਪਏ ਵੀ ਲਏ, ਮਗਰ ਇਸ ਦੇ ਬਾਅਦ ਨਾ ਉਨ੍ਹਾਂ ਦਾ ਬੇਟਾ ਵਿਦੇਸ਼ ਗਿਆ ਅਤੇ ਨਾ ਹੀ ਉਨ੍ਹਾਂ ਨੁੰ ਪੈਸੇ ਵਾਪਸ ਮਿਲੇ।ਗ੍ਰਹਿ ਮੰਤਰੀ ਨੇ ਇਸ ਮਾਮਲੇ ਤੋਂ ਕਬੂਤਰਬਾਜੀ ਦੇ ਲਈ ਗਠਨ ਏਸਆਈਟੀ ਨੂੰ ਜਾਂਚ ਦੇ ਨਿਰਦੇਸ਼ ਦਿੱਤੇ।

ਇਸੀ ਤਰ੍ਹਾ ਚਰਖੀ ਦਾਦਰੀ ਤੋਂ ਆਏ ਫੌਜੀ ਨੇ ਆਪਣੀ ਸ਼ਿਕਾਇਤ ਦਿੰਦੇ ਹੋਏ ਦਸਿਆ ਕਿ ਉਸ ਦੀ ਨਵੀਂ ਗੱਡੀ ਦਾ ਏਕਸੀਡੇਂਟ ਹੋ ਗਿਆ ਸੀ। ਇਕ ਨੌਜੁਆਨ ਨੇ ਖੁਦ ਨੂੰ ਬੀਮਾ ਕੰਪਨੀ ਦਾ ਏਜੰਟ ਦੱਸ ਕੇ ਉਨ੍ਹਾਂ ਦੀ ਕਾਰ ਲੈ ਲਈ ਅਤੇ ਇਸ ਦੇ ਬਾਅਦ ਉਨ੍ਹਾਂ ਦੀ ਗੱਡੀ ਲੈ ਕੇ ਉਹ ਦਿੱਲੀ ਤੇ ਹੋਰ ਸਥਾਨਾਂ ‘ਤੇ ਚਲਾ ਗਿਆ। ਜਿੱਥੇ ਗੱਡੀ ਦਾ ਚਾਲਾਨ ਹੋ ਗਿਆ। ਇੰਨ੍ਹਾਂ ਹੀ ਨਹੀਂ ਗੱਡੀ ਦੇ ਮਾਲਿਕ ‘ਤੇ ਇਕ ਮੁਕਦਮਾ ਵੀ ਪੁਲਿਸ ਨੇ ਦਰਜ ਕੀਤਾ। ਹੁਣ ਉਸ ਨੂੰ ਪਤਾ ਚਲਿਆ ਤਾਂ ਉਨ੍ਹਾਂ ਨੇ ਨੌਜੁਆਨ ਦੇ ਖਿਲਾਫ ਸ਼ਿਕਾਇਤ ਦਿੱਤੀ ਜਿਸ ‘ਤੇ ਕੋਈ ਕਾਰਵਾਈ ਨਹੀਂ ਹੋਈ। ਗ੍ਰਹਿ ਮੰਤਰੀ ਨੇ ਏਸਪੀ ਚਰਖੀ ਦਾਦਰੀ ਨੂੰ ਮਾਮਲੇ ਵਿਚ ਕਾਰਵਾਈ ਦੇ ਨਿਰਦੇਸ਼ ਦਿੱਤੇ।

ਇਸ ਤੋਂ ਇਲਾਵਾ, ਭਿਵਾਨੀ ਤੋਂ ਆਏ ਵਿਅਕਤੀ ਨੇ ਉਸ ‘ਤੇ ਕੁੱਝ ਲੋਕਾਂ ਵੱਲੋਂ ਹਮਲਾ ਕਰਨ ਦੇ ਮਾਮਲੇ ਦੀ ਜਾਂਚ ਕਰਾਉਣ , ਕੈਥਲ ਨਿਵਾਸੀ ਮਹਿਲਾ ਨੇ ਉਸ ਦੇ ਨਾਲ ਕੁੱਝ ਲੋਕਾਂ ਵੱਲੋਂ ਕੁੱਟਮਾਰ ਕਰਨ, ਕਰਨਾਲ ਨਿਵਾਸੀ ਵਿਅਕਤੀ ਨੇ ਕੁੱਟਮਾਰ ਮਾਮਲੇ ਵਿਚ ਕਾਰਵਾਈ ਕਰਨ, ਰੋਹਤਕ ਨਿਵਾਸੀ ਵਿਅਕਤੀ ਵੱਲੋਂ ਧੋਖਾਧੜੀ ਦੇ ਮਾਮਲੇ ਵਿਚ ਕਾਰਵਾਈ ਨਹੀਂ ਹੋਣ ਅਤੇ ਹੋਰ ਮਾਮਲੇ ਸਾਹਮਣੇ ਆਏ। ਜਿਨ੍ਹਾਂ ‘ਤੇ ਗ੍ਰਹਿ ਮੰਤਰੀ ਨੇ ਕਾਰਵਾਈ ਦੇ ਨਿਰਦੇਸ਼ ਸਬੰਧਿਤ ਅਧਿਕਾਰੀਆਂ ਨੂੰ ਦਿੱਤੇ।

Exit mobile version