Site icon TheUnmute.com

400 ਨਵੀਂ ਪੀੜ੍ਹੀ ਦੀਆਂ ਵੰਦੇ ਭਾਰਤ ਰੇਲ ਗੱਡੀਆਂ ਪੇਸ਼ ਕੀਤੀਆਂ ਜਾਣਗੀਆਂ: ਨਿਰਮਲਾ ਸੀਤਾਰਮਨ

Nirmala Sitharaman

ਚੰਡੀਗੜ੍ਹ 01 ਜਨਵਰੀ 2022: ਵਿੱਤ ਮੰਤਰੀ ਨਿਰਮਲਾ ਸੀਤਾਰਮਨ (Finance Minister Nirmala Sitharaman) ਨੇ ਮੰਗਲਵਾਰ ਨੂੰ ਸੰਸਦ ‘ਚ ਕੇਂਦਰੀ ਬਜਟ 2022-23 (Union Budget 2022-23) ਪੇਸ਼ ਕੀਤਾ। ਇਹ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਚੌਥਾ ਬਜਟ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ (Finance Minister Nirmala Sitharaman) ਨੇ ਡਿਜੀਟਲ ਬਜਟ ਪੇਸ਼ ਕਰਦੇ ਹੋਏ ਕਿਹਾ ਕਿ 2014 ਤੋਂ ਸਰਕਾਰ ਦਾ ਜ਼ੋਰ ਨਾਗਰਿਕਾਂ, ਖਾਸ ਕਰਕੇ ਗਰੀਬਾਂ ਦੀ ਹਾਲਤ ਸੁਧਾਰਨ ‘ਤੇ ਹੈ।ਇਸ ‘ਚ ਗਰੀਬਾਂ ਦੀ ਸਮਰੱਥਾ ਵਧਾਉਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੱਡਾ ਐਲਾਨ ਕੀਤਾ ਕਿ ਅਗਲੇ 3 ਸਾਲਾਂ ਦੌਰਾਨ ਬਿਹਤਰ ਕੁਸ਼ਲਤਾ ਵਾਲੀਆਂ 400 ਨਵੀਂ ਪੀੜ੍ਹੀ ਦੀਆਂ ਵੰਦੇ ਭਾਰਤ ਰੇਲ ਗੱਡੀਆਂ ਪੇਸ਼ ਕੀਤੀਆਂ ਜਾਣਗੀਆਂ।

ਇਸ ਦੌਰਾਨ ਬਜਟ ਭਾਸ਼ਣ ‘ਚ ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਕਿ ਹੁਣ ਸਰਕਾਰ ਦਾ ਧਿਆਨ ਤਕਨਾਲੋਜੀ ਨਾਲ ਜੁੜੇ ਵਿਕਾਸ ‘ਤੇ ਵੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਇਹ ਅਗਲੇ 25 ਸਾਲਾਂ ਦੇ ਆਧੁਨਿਕ ਬੁਨਿਆਦੀ ਢਾਂਚੇ ਦਾ ਬਜਟ ਹੈ। ਇਸ ਬਜਟ ਵਿੱਚ ਆਮ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਜਾਵੇਗਾ।

Exit mobile version