Amritsar

ਅੰਮ੍ਰਿਤਸਰ ‘ਚ ਬਿਜਲੀ ਬੋਰਡ ਦੇ ਫੋਰਥ ਕਲਾਸ ਕਰਮਚਾਰੀ ਨਾਲ 40 ਲੱਖ ਦੀ ਠੱਗੀ

ਅੰਮ੍ਰਿਤਸਰ 29 ਜੂਨ 2022: ਅੰਮਿ੍ਤਸਰ (Amritsar)ਵਿੱਚ ਅਜਿਹਾ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ ਜੋ ਸੁਣ ਕੇ ਹੈਰਾਨ ਕਰ ਦੇਣ ਵਾਲਾ ਹੈ| ਜ਼ਿਲ੍ਹਾ ਅੰਮ੍ਰਿਤਸਰ ਦੇ ਬਟਾਲਾ ਰੋਡ ਬਿਜਲੀ ਘਰ ਚ ਫੋਰਥ ਕਲਾਸ ਕਰਮਚਾਰੀ ਤਰਸੇਮ ਪਾਲ ਦੇ ਨਾਲ 40 ਲੱਖ ਦੇ ਕਰੀਬ ਦੀ ਠੱਗੀ ਹੋਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਿਜਲੀ ਵਿਭਾਗ ਦੇ ਫੋਰਥ ਕਲਾਸ ਕਰਮਚਾਰੀ ਤਰਸੇਮ ਪਾਲ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਬਟਾਲਾ ਰੋਡ ਬਿਜਲੀ ਘਰ ਦੇ ਵਿਚ ਟਰਾਂਸਫਾਰਮਰ ਰਿਪੇਅਰ ਦੀ ਨੌਕਰੀ ਕਰਦਾ ਸੀ | ਮਹਿਕਮੇ ਦੇ ਵਿਚ ਥੋੜ੍ਹਾ ਜਿਹਾ ਉਸ ਦਾ ਰਿਕਾਰਡ ਖ਼ਰਾਬ ਸੀ |

ਇਸ ਸੰਬੰਧੀ ਉਸ ਨੇ ਆਪਣੇ ਸੀਨੀਅਰ ਅਧਿਕਾਰੀ ਬਲਰਾਮ ਸ਼ਰਮਾ ਨਾਲ ਗੱਲਬਾਤ ਕੀਤੀ ਅਤੇ ਆਪਣਾ ਰਿਕਾਰਡ ਠੀਕ ਕਰਵਾਉਣ ਦੀ ਅਪੀਲ ਕੀਤੀ ਜਿਸ ਤੋਂ ਬਾਅਦ ਉਸ ਦੇ ਸੀਨੀਅਰ ਅਧਿਕਾਰੀ ਬਲਰਾਮ ਸ਼ਰਮਾ ਨੇ ਉਸ ਦੀ ਰਿਟਾਇਰਮੈਂਟ ਤੋਂ ਪਹਿਲਾਂ ਉਸ ਨੂੰ ਕੁਝ ਪੈਸੇ ਉਧਾਰ ਦੇ ਦਿੱਤੇ ਅਤੇ ਉਸ ਦਾ ਬੈਂਕ ਖਾਤਾ ਵੀ ਖੁਲ੍ਹਵਾ ਦਿੱਤਾ |

ਉਸਨੇ ਕਿਹਾ ਕਿਹਾ ਕਿ ਸੀਨੀਅਰ ਅਧਿਕਾਰੀ ਨੇ ਬੈਂਕ ਖਾਤਾ ਖੁੱਲ੍ਹਵਾਉਣ ਤੋਂ ਬਾਅਦ ਉਥੇ ਮੋਬਾਇਲ ਨੰਬਰ ਆਪਣਾ ਦੇ ਦਿੱਤਾ ਅਤੇ ਉਸ ਦੀ ਚੈੱਕ ਬੁੱਕ ਵੀ ਖ਼ੁਦ ਕੋਲ ਰੱਖ ਲਈ ਅਤੇ ਉਸ ਦੇ ਉੱਪਰ ਖਾਲੀ ਚੈੱਕ ਬੁੱਕ ‘ਤੇ ਫੋਰਕਲਾਸ ਬਿਜਲੀ ਵਿਭਾਗ ਕਰਮਚਾਰੀ ਤਰਸੇਮ ਪਾਲ ਦੇ ਦਸਤਖਤ ਕਰਵਾ ਲਏ |

ਜਦੋ ਉਸ ਵਿਅਕਤੀ ਦੀ ਰਿਟਾਇਰਮੈਂਟ ਦੇ ਪੈਸੇ ਉਸ ਦੇ ਖਾਤੇ ‘ਚ ਆਏ ਤਾਂ ਉਕਤ ਸੀਨੀਅਰ ਬਿਜਲੀ ਅਧਿਕਾਰੀ ਵੱਲੋਂ ਸਾਰੇ ਪੈਸੇ ਆਪ ਕਢਵਾ ਲਏ ਅਤੇ ਫੋਰਥ ਕਲਾਸ ਕਰਮਚਾਰੀਆਂ ਦੇ ਪੈਨਸ਼ਨ ਵੀ ਹਰ ਮਹੀਨੇ ਆਪ ਖਾਂਦਾ ਰਿਹਾ | ਉਸਨੇ ਕਿਹਾ ਕਿ ਅਜਿਹਾ 4-5 ਸਾਲ ਤੱਕ ਚੱਲਦਾ ਰਿਹਾ ਅਤੇ ਜਦੋਂ ਵੀ ਪੀੜਤ ਕਰਮਚਾਰੀ ਆਪਣੀ ਰਿਟਾਇਰਮੈਂਟ ਦੇ ਪੈਸੇ ਜਾਂ ਆਪਣਾ ਰਿਕਾਰਡ ਪੁੱਛਣ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਆਰੋਪੀ ਟਾਲ- ਮਟੋਲ ਕਰਦਾ ਰਿਹਾ |

ਜਦੋਂ ਇਸ ਸੰਬੰਧੀ ਪੀੜਤ ਪਰਿਵਾਰ ਦੇ ਪਰਿਵਾਰਿਕ ਮੈਂਬਰਾਂ ਨੇ ਜਾ ਕੇ ਬੈਂਕ ਤੋਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਰੀ ਸੱਚਾਈ ਸਾਹਮਣੇ ਆ ਗਈ | ਜਿਸ ਤੋਂ ਬਾਅਦ ਉਨ੍ਹਾਂ ਨੇ ਬੈਂਕ ਦੀ ਸਟੇਟਮੈਂਟ ਕਢਵਾਈ ਤੇ ਪਤਾ ਲੱਗਾ ਕਿ 40 ਲੱਖ ਦੇ ਕਰੀਬ ਆਰੋਪੀ ਵੱਲੋਂ ਉਨ੍ਹਾਂ ਦੇ ਖਾਤੇ ਚੋਂ ਪੈਸੇ ਕਢਵਾਏ ਗਏ ਹਨ, ਜਿਸ ਦੀ ਸ਼ਿਕਾਇਤ ‘ਤੇ ਉਨ੍ਹਾਂ ਨੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਦਿੱਤੀ ਪਰ ਅਜੇ ਤੱਕ ਕੋਈ ਕਾਰਵਾਈ ਨਾ ਹੁੰਦੀ ਦੇਖ ਉਨ੍ਹਾਂ ਨੇ ਮਜਬੂਰਨ ਹੁਣ ਕੋਰਟ ਦਾ ਰੁਖ ਕੀਤਾ ਅਤੇ ਕੋਰਟ ਵਿਚ ਕੇਸ ਦਾਇਰ ਕਰ ਦਿੱਤਾ |

ਇਸ ਮਾਮਲੇ ਦੇ ਵਿੱਚ ਤਰਸੇਮ ਪਾਲ ਦੇ ਵਕੀਲ ਦਾ ਕਹਿਣਾ ਹੈ ਕਿ ਬੜੇ ਹੀ ਸ਼ਾਤਿਰ ਤਰੀਕੇ ਦੇ ਨਾਲ ਕਥਿਤ ਆਰੋਪੀ ਬਲਰਾਮ ਸ਼ਰਮਾ ਨੇ 40 ਲੱਖ ਰੁਪਏ ਦੀ ਠੱਗੀ ਮਾਰੀ ਹੈ ਅਤੇ ਇਹ ਪੀੜਤ ਵਿਅਕਤੀ ਆਪਣੇ ਖਾਤੇ ‘ਚ ਜਦੋਂ ਵੀ ਕੋਈ ਪੈਸਾ ਜਮ੍ਹਾਂ ਕਰਾਉਂਦਾ ਹੈ ਜਾਂ ਇਸ ਨੂੰ ਪੈਨਸ਼ਨ ਆਉਂਦੀ ਹੈ ਜਿਸ ਦੇ ਰਿਟਾਇਰਮੈਂਟ ਦੇ ਪੈਸੇ ਆਉਂਦੇ ਹਨ ਤੇ ਸ਼ਾਤਿਰ ਠੱਗ ਇਸ ਦੇ ਪੈਸੇ ਕਢਵਾ ਲੈਂਦਾ ਹੈ ਅਤੇ ਇਸ ਨੂੰ ਕਹਿੰਦਾ ਹੈ ਕਿ ਤੇਰੇ ਖਾਤੇ ਵਿੱਚ ਕੁਝ ਨਹੀਂ ਆ ਰਿਹਾ ਅਤੇ ਸ਼ਾਤਿਰ ਠੱਗ ਇਸਨੂੰ ਆਪਣੇ ਕੋਲੋਂ ਪੈਸੇ ਦੇ ਕੇ ਆਪਣੇ ਜਾਲ ‘ਚ ਫਸਾਉਂਦਾ ਰਿਹਾ ਅਤੇ ਹੁਣ ਉਸ ਠੱਗ ਦੇ ਖ਼ਿਲਾਫ਼ ਕੋਰਟ ਵਿਚ ਜਾਚਿਕਾ ਦਾਇਰ ਕਰ ਦਿੱਤੀ ਹੈ ਅਤੇ ਇਸ ਸੰਬੰਧੀ ਸ਼ਾਤਿਰ ਠੱਗ ਅਤੇ ਪੁਲਿਸ ਨੂੰ ਨੋਟਿਸ ਜਲਦ ਹੀ ਕੋਰਟ ਵਲੋਂ ਭੇਜ ਦਿੱਤਾ ਜਾਵੇਗਾ |

Scroll to Top