Site icon TheUnmute.com

ਪੁਲਿਸ ‘ਤੇ ਫਾਇਰਿੰਗ ਕਰਨ ਵਾਲੇ 4 ਨੌਜਵਾਨ 1 ਕਿੱਲੋ 700 ਗ੍ਰਾਮ ਹੈਰੋਇਨ ਤੇ ਪਿਸਤੋਲ ਸਮੇਤ ਕਾਬੂ

ਪੁਲਿਸ

ਤਰਨ ਤਾਰਨ 28 ਅਪ੍ਰੈਲ 2023: ਤਰਨ ਤਾਰਨ ਦੇ ਐਸ.ਐਸ.ਪੀ ਗੁਰਮੀਤ ਸਿੰਘ ਚੌਹਾਨ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਕੰਮ ਕਰਦਿਆਂ ਮਨਨਿੰਦਰ ਸਿੰਘ ਐਸਪੀ ਹੈੱਡਕੁਆਟਰ, ਐਸਪੀ (ਡੀ) ਵਿਸ਼ਾਲਜੀਤ ਸਿੰਘ, ਕਮਲਜੀਤ ਸਿੰਘ ਡੀਐਸਪੀ ਭਿੱਖੀਵਿੰਡ ਦੀ ਨਿਗਰਾਨੀ ਹੇਠ ਸਬ ਇੰਸਪੈਕਟਰ ਚਰਨ ਸਿੰਘ ਮੁੱਖ ਅਫਸਰ ਨੇ ਪੁਲਿਸ ਪਾਰਟੀ ਸਮੇਤ ਨਾਕਾਬੰਦੀ ਦੋਰਾਨ ਸੱਕੀ ਵਿਅਕਤੀਆਂ ਅਤੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਸੀ ਕਿ ਪਿੰਡ ਸੁਰਸਿੰਘ ਵਾਲੀ ਸਾਈਡ ਤੋਂ ਮੋਟਰਸਾਈਕਲ ਤੇ ਸਵਾਰ ਚਾਰ ਨੋਜਵਾਨ ਦਿਖਾਈ ਦਿੱਤੇ ਤਾਂ ਜਿੰਨ੍ਹਾ ਨੂੰ ਚੈਕਿੰਗ ਲਈ ਪੁਲਿਸ ਪਾਰਟੀ ਨੇ ਰੁੱਕਣ ਦਾ ਇਸ਼ਾਰਾ ਕੀਤਾ ਤਾਂ ਬੁੱਲਟ ਮੋਟਰਸਾਈਕਲ ਨੰਬਰੀ ਪੀਬੀ 14 ਬੀ 4222 ਸਵਾਰ ਨੇ ਮੋਟਰਸਾਈਕਲ ਹੋਲੀ ਕੀਤਾ ਤਾਂ ਪਿੱਛੇ ਬੈਠੇ ਨੋਜਵਾਨ ਨੇ ਆਪਣੀ ਡੱਬ ਵਿੱਚੋਂ ਪਿਸਤੋਲ ਕੱਢ ਕੇ ਪੁਲਿਸ ਪਾਰਟੀ ‘ਤੇ ਜਾਨੋਂ ਮਾਰ ਦੇਣ ਦੀ ਨਿਯਤ ਨਾਲ 03 ਫਾਈਰ ਕਰ ਦਿੱਤੇ ਅਤੇ ਬੁੱਲਟ ਮੋਟਰਸਾਈਕਲ ਸੁੱਟ ਕੇ ਭੱਜਣ ਦੀ ਕੋਸ਼ਿਸ ਕਰਨ ਲੱਗੇ ਤਾਂ ਪੁਲਿਸ ਪਾਰਟੀ ਨੇ ਘੇਰਾ ਪਾ ਕੇ ਉਹਨਾਂ ਨੂੰ ਕਾਬੂ ਕਰ ਲਿਆ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸਪੀ ਡੀ ਵਿਸਾਲਜੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਪਹਿਚਾਣ ਸੁਖਬੀਰ ਸਿੰਘ ਉਰਫ ਸੁੱਖ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਭੂਰੇਗਿੱਲ, ਰਣਜੀਤ ਸਿੰਘ ਉਰਫ ਰਾਜਾ ਪੁੱਤਰ ਮੂਰਤਾ ਸਿੰਘ ਵਾਸੀ ਪਿੰਡ ਗੋਇੰਦਵਾਲ ਸਾਹਿਬ, ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਮੁੱਖਤਾਰ ਸਿੰਘ ਵਾਸੀ ਪਿੰਡ ਨੋਸ਼ਹਿਰਾ ਢਾਲਾ ਅਤੇ ਮੰਗਲ ਸਿੰਘ ਉਰਫ ਮੰਗਾ ਪੁੱਤਰ ਹਰਪਾਲ ਸਿੰਘ ਵਾਸੀ ਨੋਸ਼ਹਿਰਾ ਢਾਲਾ ਵੱਜੋਂ ਹੋਈ ਹੈ।

ਉਹਨਾਂ ਦੱਸਿਆਂ ਕਿ ਪੁਲਿਸ ਪਾਰਟੀ ਵੱਲੋਂ ਜਦੋਂ ਇਹਨਾਂ ਚਾਰਾ ਨੌਜਵਾਨਾਂ ਦੀ ਤਲਾਸੀ ਕੀਤੀ ਗਈ ਤਾਂ ਰਣਜੀਤ ਸਿੰਘ ਉਰਫ ਰਾਜੇ ਤੇ ਮੰਗਲ ਸਿੰਘ ਉਰਫ ਮੰਗੇ ਕੋਲੋਂ 1 ਕਿੱਲੋ 700 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ ਜਦ ਕਿ ਰਣਜੀਤ ਸਿੰਘ ਪਾਸੋਂ 32ਬੋਰ 05 ਜਿੰਦਾ ਰੋਂਦ, ਬੁਲਟ ਮੋਟਰਸਾਈਕਲ ਅਤੇ ਡੀਲਕਸ ਮੋਟਰਸਾਈਕਲ ਬ੍ਰਾਮਦ ਕੀਤਾ ਹੈ।ਉਹਨਾਂ ਦੱਸਿਆਂ ਕਿ ਉਕਤ ਵਿਅਕਤੀਆਂ ਦੇ ਖਿਲਾਫ ਬਣਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਇਹਨਾਂ ਪਾਸੋਂ ਹੋਰ ਵੀ ਪੁੱਛਗਿਛ ਕੀਤੀ ਜਾ ਰਹੀ ਹੈ ਆਸ ਹੈ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ |

Exit mobile version