CM city of Haryana

ਹਰਿਆਣਾ ਦੇ ਸੀਐਮ ਸਿਟੀ ਤੋਂ ਵਿਸਫੋਟਕ ਸਮੱਗਰੀ ਸਮੇਤ 4 ਅੱਤਵਾਦੀ ਗ੍ਰਿਫਤਾਰ, ਵੱਡੇ ਹਮਲੇ ਦੀ ਸਾਜਿਸ਼ ਨਾਕਾਮ

ਚੰਡੀਗੜ੍ਹ 05 ਮਈ 2022: ਇਸ ਸਮੇਂ ਦੀ ਸਭ ਤੋਂ ਵੱਡੀ ਖ਼ਬਰ ਹਰਿਆਣਾ (Haryana) ਤੋਂ ਸਾਹਮਣੇ ਆ ਰਹੀ ਹੈ | ਜਿੱਥੇ ਹਰਿਆਣਾ ਦੇ ਸੀਐਮ ਸਿਟੀ (CM city of Haryana) ਵਿੱਚ ਕਰਨਾਲ ਪੁਲਸ ਨੇ ਮਧੂਬਨ ਥਾਣਾ ਖੇਤਰ ‘ਚ ਚਾਰ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਕੀਤੇ ਗਏ ਅੱਤਵਾਦੀ ਕਿਸੇ ਵੱਡੇ ਅੱਤਵਾਦੀ ਹਮਲੇ ਦੀ ਤਲਾਸ਼ ‘ਚ ਸਨ। ਇਨ੍ਹਾਂ ਅੱਤਵਾਦੀਆਂ ਦੇ ਸਬੰਧ ਪਾਕਿਸਤਾਨ ਨਾਲ ਵੀ ਦੱਸੇ ਜਾ ਰਹੇ ਹਨ। ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਦੇ ਨਾਂ ਗੁਰਪ੍ਰੀਤ, ਸੰਦੀਪ, ਪਰਮਿੰਦਰ ਅਤੇ ਭੂਪੇਂਦਰ ਹਨ। ਇਨ੍ਹਾਂ ਵਿੱਚੋਂ ਤਿੰਨ ਫਿਰੋਜ਼ਪੁਰ ਅਤੇ ਇੱਕ ਲੁਧਿਆਣਾ ਦਾ ਰਹਿਣ ਵਾਲਾ ਹੈ।

ਜਿਕਰਯੋਗ ਹੈ ਕਿ ਸੂਚਨਾ ਦੇ ਆਧਾਰ ‘ਤੇ ਪੁਲਿਸ ਦੀਆਂ 4 ਟੀਮਾਂ ਨੇ ਦਿੱਲੀ ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਬਸਤਾਰਾ ਟੋਲ ਨੇੜੇ ਦਿੱਲੀ ਨੰਬਰ ਦੀ ਇਨੋਵਾ ਗੱਡੀ ਨੂੰ ਰੋਕਿਆ, ਜਿਸ ਤੋਂ ਬਾਅਦ ਇਨ੍ਹਾਂ ਅੱਤਵਾਦੀਆਂ ਨੂੰ ਫੜ ਲਿਆ ਗਿਆ । ਇਸ ਦੌਰਾਨ ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ‘ਚੋਂ ਹਥਿਆਰ ਅਤੇ ਵਿਸਫੋਟਕ ਸਮੱਗਰੀ ਵੀ ਬਰਾਮਦ ਕੀਤੀ ਹੈ। ਇਨ੍ਹਾਂ ਕੋਲੋਂ ਦੇਸੀ ਪਿਸਤੌਲ, 31 ਜਿੰਦਾ ਕਾਰਤੂਸ, ਬਾਰੂਦ ਨਾਲ ਭਰਿਆ ਡੱਬਾ ਅਤੇ 130000 ਰੁਪਏ ਬਰਾਮਦ ਕੀਤੇ ਗਏ ਹਨ। ਅੱਤਵਾਦੀ ਇਨੋਵਾ ਕਾਰ ਰਾਹੀਂ ਪੰਜਾਬ ਤੋਂ ਦਿੱਲੀ ਜਾ ਰਹੇ ਸਨ।

CM city of Haryana

ਇਸ ਮਾਮਲੇ ਵਿੱਚ ਪੁਲਿਸ ਅਜੇ ਹੋਰ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹੈ। ਕਰਨਾਲ ਦੇ ਐੱਸਪੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਜਲਦੀ ਹੀ ਉਹ ਇਸ ਸਬੰਧੀ ਪ੍ਰੈਸ ਕਾਨਫਰੰਸ ਵੀ ਕਰ ਸਕਦੇ ਹਨ। ਇਸਦੇ ਨਾਲ ਹੀ ਚੰਡੀਗੜ੍ਹ, ਕਰਨਾਲ ਆਈਬੀ ਦੀਆਂ ਟੀਮਾਂ ਵੀ ਅੱਤਵਾਦੀਆਂ ਤੋਂ ਪੁੱਛਗਿੱਛ ਕਰ ਰਹੀਆਂ ਹਨ।

ਕਰਨਾਲ ਦੇ ਐੱਸਪੀ ਗੰਗਾਰਾਮ ਪੂਨੀਆ ਮੁਤਾਬਕ ਪਾਕਿਸਤਾਨ ‘ਚ ਰਹਿ ਰਹੇ ਅੱਤਵਾਦੀ ਹਰਜਿੰਦਰ ਸਿੰਘ ਨੇ ਇਨ੍ਹਾਂ ਅੱਤਵਾਦੀਆਂ ਨੂੰ ਇਹ ਕੰਟੇਨਰ ਅਤੇ ਹੋਰ ਸਾਮਾਨ ਤੇਲੰਗਾਨਾ ਦੇ ਆਦਿਲਾਬਾਦ ਜ਼ਿਲੇ ‘ਚ ਕਿਸੇ ਟਿਕਾਣੇ ‘ਤੇ ਪਹੁੰਚਾਉਣ ਦਾ ਨਿਰਦੇਸ਼ ਦਿੱਤਾ ਸੀ। ਇਨ੍ਹਾਂ ਅੱਤਵਾਦੀਆਂ ਦੇ ਫੋਨਾਂ ‘ਚ ਇਹ ਲੋਕੇਸ਼ਨ ਵੀ ਮਿਲੀ ਹੈ। ਇਨ੍ਹਾਂ ਅੱਤਵਾਦੀਆਂ ‘ਚ ਗੁਰਪ੍ਰੀਤ ਮੁੱਖ ਮੰਨਿਆ ਜਾਂਦਾ ਹੈ, ਜਿਸ ਨਾਲ ਪਾਕਿਸਤਾਨ ‘ਚ ਬੈਠੇ ਅੱਤਵਾਦੀ ਹਰਜਿੰਦਰ ਸਿੰਘ ਦਾ ਲਗਾਤਾਰ ਸੰਪਰਕ ਰਹਿੰਦਾ ਸੀ।

ਜੇਲ੍ਹ ਵਿੱਚ ਰਹਿੰਦੇ ਹੋਏ ਗੁਰਪ੍ਰੀਤ ਰਾਜਵੀਰ ਨਾਮ ਦੇ ਇੱਕ ਹੋਰ ਅਪਰਾਧੀ ਦੇ ਸੰਪਰਕ ਵਿੱਚ ਆਇਆ ਜੋ ਪਹਿਲਾਂ ਤੋਂ ਹਰਜਿੰਦਰ ਨਾਲ ਜੁੜਿਆ ਹੋਇਆ ਸੀ, ਉਸਨੇ ਰਾਜਵੀਰ ਨੂੰ ਹਰਜਿੰਦਰ ਦੇ ਸੰਪਰਕ ਵਿੱਚ ਲਿਆ ਜਿਸ ਤੋਂ ਬਾਅਦ ਉਸਨੇ ਹਰਜਿੰਦਰ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ।

Scroll to Top