July 7, 2024 2:32 pm
4 new cases of Omicron variant

Covid-19: ਦਿੱਲੀ ‘ਚ ਓਮੀਕਰੋਨ ਵੈਰੀਐਂਟ ਦੇ 4 ਨਵੇਂ ਮਾਮਲੇ ਆਏ ਸਾਹਮਣੇ , ਦੇਸ਼ ‘ਚ ਕੁੱਲ ਸੰਕ੍ਰਮਿਤ ਦੀ ਗਿਣਤੀ ਹੋਈ 45

ਚੰਡੀਗੜ੍ਹ 14 ਦਸੰਬਰ 2021: ਦੇਸ਼ ਵਿੱਚ ਕਰੋਨਾ ਦੇ ਨਵੇਂ ਓਮੀਕਰੋਨ ਵੈਰੀਐਂਟ (Omicron variant) ਦਾ ਖ਼ਤਰਾ ਵੱਧਦਾ ਜਾ ਰਿਹਾ ਹੈ | ਦਿੱਲੀ ਵਿੱਚ ਵੀ ਓਮੀਕਰੋਨ ਵੈਰੀਐਂਟ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ । ਦਿੱਲੀ ਵਿੱਚ ਓਮੀਕਰੋਨ ਵੈਰੀਐਂਟ ਦੇ ਚਾਰ ਨਵੇਂ ਮਾਮਲੇ ਸਾਹਮਣੇ ਆਏ ਹਨ |ਦਿੱਲੀ (Delhi) ਵਿੱਚ ਕੁੱਲ ਮਿਲਾ ਕੇ ਹੁਣ ਤੱਕ ਓਮੀਕਰੋਨ ਵੈਰੀਐਂਟ ਦੇ ਛੇ ਮਾਮਲੇ ਹੋ ਚੁੱਕੇ ਹਨ।

ਓਮੀਕਰੋਨ (Omicron) ਦੇ ਕੇਸਾਂ ‘ਤੇ ਦਿੱਲੀ (Delhi) ਦੇ ਸਿਹਤ ਮੰਤਰੀ ਸੱਚੇੇਂਦਰ ਜੈਨ ਨੇ ਜਾਣਕਾਰੀ ਦਿੱਤੀ ਹੈ ਕਿ ਰਾਜਧਾਨੀ ਵਿੱਚ ਨਵੇਂ ਵੈਰੀਐਂਟ (Omicron) ਦੇ ਚਾਰ ਨਵੇਂ ਕੇਸ ਮਿਲੇ ਹਨ | ਇਨ੍ਹਾਂ ਵਿੱਚੋ 6 ਮਰੀਜਾਂ ‘ਚ 1 ਠੀਕ ਹੋ ਚੁੱਕਾ ਹੈ ਅਤੇ ਉਸਨੂੰ ਲੋਕ ਨਾਇਕ ਹਸਪਤਾਲ ਤੋਂ ਸੋਮਵਾਰ ਨੂੰ ਛੁੱਟੀ ਦੇ ਦਿੱਤੀ ਹੈ। ਦਿੱਲੀ ਵਿੱਚ ਓਮੀਕਰੋਨ ਦੇ 4 ਨਵੇਂ ਅਤੇ ਕੇਸ ਆਉਣ ਨਾਲ ਦੇਸ਼ ਵਿੱਚ ਹੁਣ ਤੱਕ ਪੀੜਤਾਂ ਦੀ ਗਿਣਤੀ 45 ਹੋ ਗਈ ਹੈ। ਮਹਾਰਾਸ਼ਟਰ ਵਿਚ ਓਮੀਕਰੋਨ ਦੇ 20 ‘ਚ ਰਾਜਸਥਾਨ ਵਿਚ 9, ਕਰਨਾਟਕ ਵਿਚ 3, ਗੁਜਰਾਤ ਵਿਚ 4, ਦਿੱਲੀ ਵਿਚ 6 ਅਤੇ ਕੇਰਲ, ਆਂਧਰਾ ਪ੍ਰਦੇਸ਼ ਤੇ ਚੰਡੀਗੜ ਵਿਚ ਇਕ-ਇਕ ਮਰੀਜ਼ ਸਾਹਮਣੇ ਆਏ ਹਨ।