TheUnmute.com

Japan: ਜਪਾਨ ‘ਚ ਸ਼ਕਤੀਸ਼ਾਲੀ ਭੂਚਾਲ ਕਾਰਨ 4 ਜਣਿਆਂ ਦੀ ਮੌਤ, 126 ਜਣੇ ਹੋਏ ਜ਼ਖਮੀ

ਚੰਡੀਗੜ੍ਹ 17 ਮਾਰਚ 2022: ਜਾਪਾਨ (Japan) ਦੇ ਫੁਕੁਸ਼ੀਮਾ ਖੇਤਰ ‘ਚ ਬੀਤੇ ਦਿਨ ਬੁੱਧਵਾਰ ਸ਼ਾਮ ਨੂੰ 7.3 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ। ਇਸਦੇ ਨਾਲ ਹੀ ਥੋੜ੍ਹੀ ਦੇਰ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ। ਜਾਪਾਨ ‘ਚ ਭੂਚਾਲ ਤੋਂ ਬਾਅਦ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਤਾਜ਼ਾ ਜਾਣਕਾਰੀ ਮੁਤਾਬਕ ਇਸ ਭੂਚਾਲ ‘ਚ ਹੁਣ ਤੱਕ ਚਾਰ ਜਣਿਆਂ ਦੀ ਮੌਤ ਹੋ ਚੁੱਕੀ ਹੈ ਜਦਕਿ 126 ਜ਼ਖਮੀ ਹੋਣ ਦੀ ਖ਼ਬਰ ਹੈ।ਇਸ ਦੌਰਾਨ ਸਰਕਾਰ ਨੇ ਸਾਵਧਾਨੀ ਦੇ ਕਦਮ ਚੁੱਕਦਿਆਂ, 20 ਲੱਖ ਤੋਂ ਵੱਧ ਘਰਾਂ ਦੀ ਬਿਜਲੀ ਕੱਟਣ ਦੇ ਹੁਕਮ ਦਿੱਤੇ । ਭੂਚਾਲ ਤੋਂ ਬਾਅਦ ਉੱਤਰੀ ਜਾਪਾਨ ਦੇ ਕਈ ਸ਼ਾਪਿੰਗ ਮਾਲ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ।

                    ਭੁਚਾਲ ਕਾਰਨ ਚੱਲਦੀ ਬੁਲੇਟ ਟਰੇਨ ਪਟੜੀ ਤੋਂ ਉਤਰੀ

Japan

ਜਪਾਨ (Japan) ‘ਚ ਆਏ ਭੂਚਾਲ ਦੀ ਤੀਬਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉੱਥੇ ਚੱਲਦੀ ਬੁਲੇਟ ਟਰੇਨ ਪਟੜੀ ਤੋਂ ਉਤਰ ਗਈ। ਉਸ ਸਮੇਂ ਟਰੇਨ ‘ਚ 100 ਦੇ ਕਰੀਬ ਲੋਕ ਸਵਾਰ ਸਨ। ਹਾਲਾਂਕਿ ਇਸ ਦੌਰਾਨ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ। ਜਾਪਾਨ ਦੀ ਈਸਟ ਨਿਪੋਨ ਕੰਪਨੀ ਮੁਤਾਬਕ ਕਈ ਐਕਸਪ੍ਰੈਸ ਵੇਅ ਆਵਾਜਾਈ ਲਈ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕਈ ਹੋਰ ਬੁਲੇਟ ਟਰੇਨਾਂ ਨੂੰ ਰੋਕ ਦਿੱਤਾ ਗਿਆ ਹੈ।

ਜਾਪਾਨ ਦੇ ਮੌਸਮ ਵਿਭਾਗ ਨੇ ਕਿਹਾ ਹੈ ਕਿ ਦੇਸ਼ ਦੇ ਉੱਤਰ-ਪੂਰਬੀ ਖੇਤਰ ‘ਚ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਭੂਚਾਲ ਦੇ ਪ੍ਰਭਾਵ ਕਾਰਨ ਫੁਕੂਸ਼ੀਮਾ ਦੇ ਤੱਟ ਤੋਂ ਤਿੰਨ ਫੁੱਟ ਤੱਕ ਦੀਆਂ ਲਹਿਰਾਂ ਉੱਠ ਸਕਦੀਆਂ ਹਨ। ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ।

Exit mobile version