July 7, 2024 11:38 am
Eagle or Harfung

ਭਾਰਤ ਨੇ ਲਦਾਖ਼ ਸੀਮਾ ‘ਤੇ ਤੈਨਾਤ ਕੀਤੇ 4 ਡਰੋਨ, ਰੱਖਣਗੇ ਚੀਨ ਦੀ ਹਰ ਹਰਕਤ ‘ਤੇ ਨਜ਼ਰ

ਚੰਡੀਗੜ੍ਹ 30 ਨਵੰਬਰ 2021: ਚੀਨ ਦੁਆਰਾ ਭਾਰਤੀ ਸੀਮਾ ਤੇ ਘੁਸਪੈਠ ਕਰਦਾ ਰਹਿੰਦਾ ਹੈ ,ਜਿਸ ਕਾਰਨ ਦੋਵਾਂ ਵਿਚਕਾਰ ਵਿਵਾਦ ਚੱਲਦਾ ਆ ਰਿਹਾ ਹੈ |ਇਸਦੇ ਚੱਲਦੇ ਭਾਰਤੀ ਸੈਨਾ ਨੇ ਲਦਾਖ਼ ਸੇਕ੍ਟਰ ਵਿੱਚ ਹੇਰੋਨ ਨਾਮਕ ਡਰੋਨ ਤੈਨਾਤ ਕੀਤਾ ਹੈ | ਜੋ ਚੀਨ ਦੀਆਂ ਹਰਕਤਾਂ ਤੇ ਨਿਗ੍ਹਾ ਰੱਖੇਗਾ | ਚੀਨ ਦੀ ਹਰਕਤਾਂ ਦੀ ਜਾਣਕਾਰੀ ਭਾਰਤੀ ਸੈਨਾ ਤੇ ਇੰਟੈੱਲੀਜੈਂਸ ਨੂੰ ਮਿਲਦੀ ਰਹੇਗੀ |ਭਾਰਤੀ ਸੈਨਾ ਵਲੋਂ ਚੀਨ ਸੀਮਾ ਤੇ 4 ਡਰੋਨ ਤੈਨਾਤ ਕੀਤੇ ਹਨ | ਇਹ ਡਰੋਨ ਭਾਰਤ ਸਰਕਾਰ ਵਲੋਂ ਇਜ਼ਰਾਈਲ ਤੋਂ ਆਪਾਤਕਾਲੀਨ ਫਾਇਨੈਨਸ਼ੀਅਲ ਪਾਵਰ ਤੇ ਤਹਿਤ ਮੰਗਵਾਇਆ ਗਿਆ ਹੈ |ਅਪ੍ਰੈਲ 2020 ਵਿਚ ਹੋਏ ਚੀਨ -ਭਾਰਤ ਸੰਘਰਸ਼ ਤੋਂ ਬਾਅਦ ਦੋਵਾਂ ਨੇ ਸੀਮਾ ਤੇ ਹਥਿਆਰ ,ਸੈਨਾ,ਜ਼ਹਾਜ ਤੈਨਾਤ ਕਰ ਦਿੱਤੇ ਸਨ |
ਇਹ ਡਰੋਨ ਇਜ਼ਰਾਈਲ ਦੀ (ਇਜ਼ਰਾਈਲ ਏਰੋਸਪੇਸ ਇੰਡਸਟਰੀਜ਼) ਵਲੋਂ ਤਿਆਰ ਕੀਤਾ ਗਿਆ ਹੈ |ਇਹ ਡਰੋਨ (ਮੱਧਮ-ਉਚਾਈ ਲੰਬੀ-ਸਹਿਣਸ਼ੀਲਤਾ ਮਾਨਵ ਰਹਿਤ ਹਵਾਈ ਵਾਹਨ) ਹੈ |ਇਹ ਡਰੋਨ ਅਸਮਾਨ ਵਿੱਚ 52 ਘੰਟੇ ਉਡਾਣ ਭਰ ਸਕਦਾ ਹੈ |ਇਹ 35 ਹਜ਼ਾਰ ਫੂਟ ਤਕ ਉਡਾਣ ਭਰ ਸਕਦਾ ਹੈ | ਇਨ ਵਿੱਚ ਮੈਨੂਅਲ ਆਟੋਮੈਟਿਕ ਕੰਟਰੋਲ ਸਿਸਟਮ ਹੈ | ਇਹ ਹਰ ਮੌਸਮ ਵਿਚ ਉਡਾਣ ਭਰ ਸਕਦਾ ਹੈ| ਇਹ ਤਸਵੀਰਾਂ ਵੀ ਲੈ ਸਕਦਾ ਹੈ |ਇਸਦਾ ਬਜਨ 250 ਕਿਲੋਗ੍ਰਾਮ ਹੈ |ਇਸਦਾ ਨਾਂ ਈਗਲ ਜਾਂ ਹਾਰਫੰਗ ਹੈ |ਹਾਲਾਂਕਿ ਭਾਰਤ ਸਰਕਾਰ ਇਸਨੂੰ ਆਪਣਾ ਨਾਂ ਦੇ ਸਕਦੀ ਹੈ |