Sri Guru Granth Sahib World University

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵਲੋਂ ਤੀਸਰੀ ਨੈਸ਼ਨਲ ਰਿਸਰਚ ਸਕੌਲਰ ਮੀਟ 24 ਤੋਂ 25 ਮਾਰਚ ਨੂੰ

ਫ਼ਤਿਹਗੜ੍ਹ ਸਾਹਿਬ 23 ਮਾਰਚ 2022: ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ (Sri Guru Granth Sahib World University) ਵਲੋਂ ਇੰਡੀਅਨ ਸਾਇੰਸ ਕਾਂਗਰਸ ਐਸੋਸੀਏਸਨ (ਪਟਿਆਲਾ ਚੈਪਟਰ ) ਦੇ ਸਹਿਯੋਗ ਨਾਲ ਤੀਸਰੀ ਨੈਸ਼ਨਲ ਰਿਸਰਚ ਸਕੌਲਰ ਮੀਟ 24 ਤੋਂ 25 ਮਾਰਚ ਨੂੰ ਕਰਵਾਈ ਜਾ ਰਹੀ ਹੈ | ਯੁਨੀਵਰਸਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਪਰਿਤ ਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਤਰ-ਅਨੁਸ਼ਾਸਨੀ ਖੋਜ ਅਤੇ ਅਭਿਆਸਾਂ ‘ਚ ਨਵੀਨਤਾ ਦੀਆਂ ਚੁਣੌਤੀਆਂ ਵਿਸ਼ੇ ਸੰਬੰਧੀ ਕਰਵਾਈ ਜਾ ਰਹੀ ਇਸ ਦੋ ਦਿਨਾਂ ਰਾਸ਼ਟਰੀ ਰਿਸਰਚ ਸਕਾਲਰਜ਼ ਮੀਟ ਦੇ ਸੈਸ਼ਨ ਪਹਿਲੇ ਦਿਨ ਆਨਲਾਈਨ ਅਤੇ ਦੂਸਰੇ ਦਿਨ ਆਫਲਾਈਨ ਹੋਣਗੇ |

Guru Granth Sahib World University

ਉਨ੍ਹਾਂ ਕਿਹਾ ਕਿ ਇਸ ਮੀਟ ‘ਚ ਭਾਰਤ ਜਾਂ ਕਿਸੇ ਵੀ ਵਿਦੇਸ਼ੀ ਯੂਨੀਵਰਸਿਟੀ ਦੇ ਰਿਸਰਚ ਸਕੌਲਰ ਭਾਗ ਲੈ ਸਕਦੇ ਹਨ | ਇਸ ਮੀਟ ‘ਚ ਦੇਸ਼ ਦੇ ਵੱਖ-ਵੱਖ ਰਾਜਾਂ ਦੇ 200 ਤੋਂ ਵੀ ਵੱਧ ਖੋਜਾਰਥੀ ਭਾਗ ਲੈ ਰਹੇ ਹਨ । ਉਨ੍ਹਾਂ ਕਿਹਾ ਕਿ ਅਜਿਹੀਆਂ ਖੋਜ ਅਤੇ ਅਕਾਦਮਿਕ ਗਤੀਵਿਧੀਆਂ ਖੋਜਾਰਥੀਆਂ ‘ਚ ਆਪਸੀ ਤਾਲਮੇਲ ਵਧਾਉਣ ਅਤੇ ਉਨ੍ਹਾਂ ਦੇ ਵਿਸ਼ਿਆਂ ‘ਚ ਹੋ ਰਹੇ ਖੋਜ ਖੋਜ ਕਾਰਜਾਂ ਬਾਰੇ ਜਾਣਕਾਰੀ ਦੇ ਪ੍ਰਦਾਨ ਵਿੱਚ ਬਹੁਤ ਸਹਾਈ ਹੁੰਦੀਆਂ ਹਨ।

Guru Granth Sahib World University

ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ (Sri Guru Granth Sahib World University) ਫ਼ਤਹਿਗੜ੍ਹ ਸਾਹਿਬ ਵੱਲੋਂ ਲਗਾਤਾਰ ਤੀਜੀ ਵਾਰ ਰਿਸਰਚ ਸਕੌਲਰ ਮੀਟ ਕਰਵਾਈ ਜਾ ਰਹੀ ਹੈ। ਇਹ ਮੀਟ ਕਰਵਾਉਣ ਲਈ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਸਮੂਹ ਸਟਾਫ਼ ਵਧਾਈ ਦੇ ਪਾਤਰ ਹਨ । ਇਸ ਮੀਟ ਦਾ ਮੰਤਵ ਇਹ ਹੈ ਕਿ ਵੱਖ ਵੱਖ ਯੂਨੀਵਰਸਿਟੀਆਂ ਦੇ ਰਿਸਰਚ ਸਕੌਲਰ ਅਤੇ ਵੱਖ ਵੱਖ ਵਿਸ਼ਿਆਂ ਦੇ ਰਿਸਰਚ ਸਕੌਲਰਾਂ ਨੂੰ ਇਕ ਪੱਧਰ ਤੇ ਇੱਕ ਸਟੇਜ ਤੇ ਇਕੱਠਾ ਕੀਤਾ ਜਾਵੇ ।

Prof Dr Paramvir singh

ਇੰਡੀਅਨ ਸਾਇੰਸ ਕਾਂਗਰਸ ਐਸੋਸੀਏਸ਼ਨ ਪਟਿਆਲਾ ਚੈਪਟਰ ਏਸ ਤਰ੍ਹਾਂ ਦੇ ਉੱਦਮ ਲਈ ਇੰਡੀਅਨ ਸਾਇੰਸ ਕਾਂਗਰਸ ਦੇ ਪ੍ਰਧਾਨ ਅਤੇ ਸਕੱਤਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਬਣਦਾ ਹੈ ਕਿਉਂਕਿ ਉਨ੍ਹਾਂ ਨੇ ਅਜਿਹੇ ਉਪਰਾਲੇ ਕਰਨ ਲਈ ਹੀ ਪਟਿਆਲਾ ਚੈਪਟਰ ਦੀ ਜ਼ਿੰਮੇਵਾਰੀ ਲਗਾਈ ਹੈ।ਉਮੀਦ ਹੈ ਸਾਰੇ ਵਿਸ਼ਿਆਂ ਦੇ ਰਿਸਰਚ ਸਕਾਲਰ ਅਤੇ ਸੰਵਾਰੇ ਪ੍ਰਸ਼ਾਸਕਾਂ ਦੇ ਸੁਪਰਵਾਈਜ਼ਰ ਇਸ ਉੱਦਮ ਨਾਲ ਹੋਰ ਅਗਲੀਆਂ ਪੈੜਾਂ ਪਾਉਣ ‘ਚ ਆਪਣਾ ਯੋਗਦਾਨ ਪਾਉਣਗੇ|

 

Scroll to Top