ਪਟਿਆਲਾ 10 ਦਸੰਬਰ 2021 : ਪੰਜਾਬੀ ਯੂਨੀਵਰਸਿਟੀ (Punjabi University) ਦੇ ਵਿਹੜੇ ਸੱਤ ਸਾਲ ਬਾਅਦ ਹੋਈ ਇਸ ਕਨਵੋਕੇਸ਼ਨ ਦੌਰਾਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫ਼ੈਸਰ ਅਰਵਿੰਦ ਵੱਲੋਂ ਡਿਗਰੀਆਂ ਦੀ ਵੰਡ ਕੀਤੀ ਗਈ, ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਾਈਸ ਚਾਂਸਲਰ ਪ੍ਰੋ. ਅਰਵਿੰਦਨੇ ਮੰਨਿਆ ਕਿ ਡਿਗਰੀਆਂ ਦੀ ਵੰਡ ਕਰਨ ਵਿੱਚ ਬਹੁਤ ਦੇਰੀ ਹੋਈ ਹੈ ਅਤੇ ਪੰਜ ਛੇ ਸਾਲ ਦੇ ਲੰਬੇ ਅੰਤਰਾਲ ਬਾਅਦ ਇਹ ਡਿਗਰੀਆਂ ਵੰਡੀਆਂ ਜਾ ਰਹੀਆਂ ਨੇ ਉਨ੍ਹਾਂ ਕਿਹਾ ਕਿ ਜੋ ਕੰਮ ਟੈਮ ਤੇ ਕੀਤਾ ਜਾਵੇ ਉਹ ਸਹੀ ਹੁੰਦੈ ਪਰ ਕਿਸੇ ਕਾਰਨਾਂ ਕਰ ਕੇ ਡਿਗਰੀਆਂ ਦੀ ਵੰਡ ਵਿੱਚ ਦੇਰੀ ਹੋਈ ਹੈ ਪਰ ਹੁਣ ਛੇ ਸਾਲ ਬਾਅਦ ਯੂਨੀਵਰਸਿਟੀ ਦੇ ਵਿਹੜੇ ਵਿੱਚ ਇਸ ਕਨਵੋਕੇਸ਼ਨ ਰਾਹੀਂ ਡਿਗਰੀਆਂ ਦਿੱਤੀਆਂ ਗਈਆਂ ਨੇ ਉੱਥੇ ਹੀ ਉਨ੍ਹਾਂ ਡਿਗਰੀਆਂ ਹਾਸਲ ਕਰ ਰਹੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਹੀ ਯੂਨੀਵਰਸਿਟੀ (University)ਦੇ ਅੰਬੈਸਡਰ ਹਨ। ਇਸ ਲਈ ਉਹ ਜਿੱਥੇ ਵੀ ਜਾਣਗੇ ਯੂਨੀਵਰਸਿਟੀ ਦੀਆਂ ਕਦਰਾਂ-ਕੀਮਤਾਂ ਉਨ੍ਹਾਂ ਦੇ ਨਾਲ ਹੀ ਬਣੀਆਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ (University) ਉਮੀਦ ਕਰਦੀ ਹੈ ਕਿ ਵਿਦਿਆਰਥੀ ਹਮੇਸ਼ਾ ਇਸ ਨਾਲ ਜੁੜੇ ਰਹਿਣਗੇ।
ਇਸ ਮੌਕੇ ਇਸ ਕਨਵੋਕੇਸ਼ਨ ਵਿੱਚ ਹੈਂਡੀਕੈਪਡ ਲੜਕੀ ਗੁਰਪ੍ਰੀਤ ਕੌਰ ਜੋ ਕਿ ਵੀਲ ਚੇਅਰ ਤੇ ਡਿਗਰੀ ਹਾਸਿਲ ਕਰਨ ਆਈ ਅਤੇ ਇਹ ਡਿਗਰੀ ਲੈਣ ਉਪਰੰਤ ਇਹ ਲਡ਼ਕੀ ਕਾਫੀ ਇਮੋਸ਼ਨਲ ਦਿਖਾਈ ਦਿੱਤੀ, ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਲੜਕੀ ਗੁਰਪ੍ਰੀਤ ਕੌਰ ਨੇ ਕਿਹਾ ਕਿ ਉਸ ਵੱਲੋਂ ਬਹੁਤ ਕਠਿਨਾਈਆਂ ਦਾ ਸਾਹਮਣਾ ਕਰਕੇ ਰਿਲੀਜੀਅਸ ਡਿਪਾਰਟਮੈਂਟ ਵਿਚ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਉਸ ਵੱਲੋਂ ਅਣਥੱਕ ਮਿਹਨਤ ਸਦਕਾ ਉਸ ਨੂੰ ਅੱਜ ਡਿਗਰੀ ਦੇ ਰੂਪ ਵਿੱਚ ਇਹ ਫਲ ਮਿਲਿਆ ਜਿਸ ਲਈ ਉਸ ਨੇ ਪੰਜਾਬੀ ਯੂਨੀਵਰਸਿਟੀ ਦਾ ਇਹ ਡਿਗਰੀ ਦੇਣ ਸਬੰਧੀ ਧੰਨਵਾਦ ਕੀਤਾ, ਉਥੇ ਉਨ੍ਹਾਂ ਨੇ ਕਿਹਾ ਕਿ ਜੇਕਰ ਮਨ ਵਿੱਚ ਕੁਝ ਕਰਨ ਦੀ ਇੱਛਾ ਹੋਵੇ ਤਾਂ ਕੁਝ ਵੀ ਹਾਸਲ ਕੀਤਾ ਜਾ ਸਕਦਾ ਅਤੇ ਹੈਂਡੀਕੈਪਡ ਅਤੇ ਵੀਲ੍ਹ ਚੇਅਰ ਤੇ ਹੋਣ ਦੇ ਬਾਵਜੂਦ ਵੀ ਅੱਜ ਉਸ ਨੂੰ ਇਹ ਮੁਕਾਮ ਹਾਸਲ ਹੋਇਆ ਜਿਸ ਦੀ ਉਸ ਨੂੰ ਬਹੁਤ ਖੁਸ਼ੀ ਹੈ,
ਇਸ ਮੌਕੇ ਫਰੌਂਸਿਕ ਸਾਇੰਸ ਵਿਭਾਗ ਵਿੱਚ ਡਿਗਰੀ ਹਾਸਲ ਕਰਨ ਵਾਲੀ ਵਿਦਿਆਰਥਣ ਅਮਨਦੀਪ ਕੌਰ ਨੇ ਕਿਹਾ ਕਿ ਲਾਈਫ ਵਿੱਚ ਉਨ੍ਹਾਂ ਲਈ ਅੱਜ ਇਕ ਬਹੁਤ ਵੱਡਾ ਦਿਨ ਹੈ ਅਤੇ ਇਸ ਡਿਗਰੀ ਨੂੰ ਹਾਸਲ ਕਰ ਲਈ ਉਨ੍ਹਾਂ ਵੱਲੋਂ ਦਿਨ ਰਾਤ ਮਿਹਨਤ ਕੀਤੀ ਗਈ ਸੀ ਜਿਸ ਦਾ ਫਲ ਉਨ੍ਹਾਂ ਨੂੰ ਅੱਜ ਮਿਲਿਆ ਹੈ, ਉਨ੍ਹਾਂ ਕਿਹਾ ਕਿ ਜੇਕਰ ਵਿਦਿਆਰਥੀ ਲਗਨ ਨਾਲ ਮਿਹਨਤ ਕਰਨ ਤਾਂ ਉਸ ਮਿਹਨਤ ਦਾ ਫਲ ਉਨ੍ਹਾਂ ਨੂੰ ਜ਼ਰੂਰ ਮਿਲਦਾ ਉੱਥੇ ਹੀ ਉਨ੍ਹਾਂ ਇਸ ਕਨਵੋਕੇਸ਼ਨ ਰਾਹੀਂ ਪ੍ਰਦਾਨ ਕੀਤੀਆਂ ਗਈਆਂ ਡਿਗਰੀਆਂ ਲਈ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਪੂਰੀ ਮੈਨੇਜਮੈਂਟ ਦਾ ਧੰਨਵਾਦ ਵੀ ਕੀਤਾ,