Site icon TheUnmute.com

National Games 2025: ਭਾਰਤ ‘ਚ 38ਵੀ ਰਾਸ਼ਟਰੀ ਖੇਡਾਂ ਦਾ ਆਗਾਜ਼, PM ਮੋਦੀ ਕਰਨਗੇ ਉਦਘਾਟਨ

National Games 2025

ਚੰਡੀਗੜ੍ਹ, 28 ਜਨਵਰੀ 2025: National Games 2025: ਅੱਜ ਭਾਰਤ ‘ਚ 38ਵੀ ਰਾਸ਼ਟਰੀ ਖੇਡਾਂ ਦਾ ਆਗਾਜ਼ ਹੋਣ ਜਾ ਰਿਹਾ ਹੈ ਹੈ | ਦੇਸ਼ ਦੇ ਸਭ ਤੋਂ ਵੱਡੇ ਖੇਡ ਸਮਾਗਮ 38ਵੀ ਰਾਸ਼ਟਰੀ ਖੇਡਾਂ ਮੰਗਲਵਾਰ ਨੂੰ ਅਧਿਕਾਰਤ ਤੌਰ ‘ਤੇ ਸ਼ੁਰੂ ਹੋਣ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜੀਵ ਗਾਂਧੀ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਖੇ ਇਨ੍ਹਾਂ ਖੇਡਾਂ ਦਾ ਉਦਘਾਟਨ ਕਰਨਗੇ।

ਜਿਕਰਯੋਗ ਹੈ ਕਿ 14 ਫਰਵਰੀ ਤੱਕ 10 ਹਜ਼ਾਰ ਤੋਂ ਵੱਧ ਖਿਡਾਰੀਆਂ ਵਿਚਕਾਰ 32 ਖੇਡਾਂ ‘ਚ ਸਰਬੋਤਮਤਾ ਲਈ ਮੁਕਾਬਲਾ ਹੋਵੇਗਾ। ਭਾਵੇਂ ਬਹੁਤ ਸਾਰੇ ਵੱਡੇ ਨਾਮ ਇਨ੍ਹਾਂ ਖੇਡਾਂ ਦਾ ਹਿੱਸਾ ਨਹੀਂ ਹੋਣਗੇ, ਪਰ ਇਨ੍ਹਾਂ ਖੇਡਾਂ ਰਾਹੀਂ ਨਵੇਂ ਨਾਮ ਅਤੇ ਨਵੀਂ ਪ੍ਰਤਿਭਾ ਰਾਸ਼ਟਰੀ ਖੇਡ ਦ੍ਰਿਸ਼ ‘ਤੇ ਚਮਕਣ ਲਈ ਤਿਆਰ ਹਨ। ਖੇਡਾਂ ‘ਚ 38 ਟੀਮਾਂ ਵਿਚਕਾਰ ਤਮਗਿਆਂ ਲਈ ਮੁਕਾਬਲਾ ਹੋਵੇਗਾ।

ਖਿਡਾਰੀਆਂ ਦੀ ਗਿਣਤੀ ਦੇ ਮਾਮਲੇ ‘ਚ ਇਹ ਦੁਨੀਆ ਦੇ ਸਭ ਤੋਂ ਵੱਡੇ ਖੇਡ ਮੁਕਾਬਲਿਆਂ ‘ਚੋਂ ਇੱਕ ਹੈ। ਇਹ ਖੇਡਾਂ ਉੱਤਰਾਖੰਡ ਦੇ ਦੇਹਰਾਦੂਨ, ਹਰਿਦੁਆਰ, ਨੈਨੀਤਾਲ, ਹਲਦਵਾਨੀ, ਰੁਦਰਪੁਰ, ਸ਼ਿਵਪੁਰੀ ਅਤੇ ਨਵੀਂ ਟਿਹਰੀ ‘ਚ ਕਰਵਾਈਆਂ ਜਾਣਗੀਆਂ। 2023 ‘ਚ ਗੋਆ ‘ਚ ਹੋਈਆਂ ਰਾਸ਼ਟਰੀ ਖੇਡਾਂ ਪੰਜ ਸ਼ਹਿਰਾਂ ‘ਚ ਹੋਈਆਂ। ਉਤਰਾਖੰਡ ਦੇ ਰਾਜ ਪੰਛੀ ਮੋਨਾਲ ਤੋਂ ਪ੍ਰੇਰਿਤ, ਮੌਲੀ, ਇਨ੍ਹਾਂ ਖੇਡਾਂ ਦਾ ਸ਼ੁਭੰਕਰ ਹੈ। ਐਥਲੈਟਿਕਸ ਤੋਂ ਇਲਾਵਾ, ਤੈਰਾਕੀ, ਸ਼ੂਟਿੰਗ, ਕੁਸ਼ਤੀ, ਬੈਡਮਿੰਟਨ, ਹਾਕੀ, ਮੁੱਕੇਬਾਜ਼ੀ, ਵੇਟਲਿਫਟਿੰਗ, ਫੁੱਟਬਾਲ, ਟੈਨਿਸ, ਟੇਬਲ ਟੈਨਿਸ, ਖੋ-ਖੋ ਅਤੇ ਕਬੱਡੀ ਇਨ੍ਹਾਂ ਖੇਡਾਂ ਦੇ ਮੁੱਖ ਖੇਡ ਹਨ। ਕਲਾਰੀਪਯੱਟੂ, ਯੋਗਾਸਨ, ਮੱਲਖੰਭ, ਰਾਫਟਿੰਗ ਪ੍ਰਦਰਸ਼ਨੀ ਖੇਡਾਂ ਹੋਣਗੀਆਂ।

ਇਨ੍ਹਾਂ ਰਾਸ਼ਟਰੀ ਖੇਡਾਂ (National Games 2025) ‘ਚ ਨੀਰਜ ਚੋਪੜਾ ਤੋਂ ਇਲਾਵਾ, ਮਨੂ ਭਾਕਰ, ਈਸ਼ਾ ਸਿੰਘ, ਓਲੰਪਿਕ ਤਮਗਾ ਜੇਤੂ ਮੁੱਕੇਬਾਜ਼ ਲਵਲੀਨਾ, ਨਿਸ਼ਾਨੇਬਾਜ਼ ਸਵਪਨਿਲ ਕੁਸਾਲੇ, ਸਰਬਜੋਤ ਸਿੰਘ, ਵਿਜੇ ਕੁਮਾਰ ਨਜ਼ਰ ਆਉਣਗੇ। ਦੌੜਾਕ ਜੋਤੀ ਯਾਰਾਜੀ, ਨਿਸ਼ਾਨੇਬਾਜ਼ ਰੁਦਰਾਕਸ਼ ਪਾਟਿਲ ਵੀ ਖੇਡਾਂ ਦਾ ਹਿੱਸਾ ਹੋਣਗੇ। ਗੋਆ ਵਿੱਚ 230 ਤਗਮੇ ਜਿੱਤ ਕੇ ਤਗਮਾ ਸੂਚੀ ‘ਚ ਸਿਖਰ ‘ਤੇ ਰਹਿਣ ਵਾਲਾ ਮਹਾਰਾਸ਼ਟਰ, 600 ਤੋਂ ਵੱਧ ਖਿਡਾਰੀਆਂ ਦਾ ਸਭ ਤੋਂ ਵੱਡਾ ਦਲ ਹੋਵੇਗਾ।

Read More: ਕ੍ਰਿਕਟ ਖੇਡ ਨੂੰ 128 ਸਾਲ ਬਾਅਦ ਓਲੰਪਿਕ ‘ਚ ਕੀਤਾ ਸ਼ਾਮਲ, ਚਾਰ ਹੋਰ ਨਵੀਆਂ ਖੇਡਾਂ ਨੂੰ ਕੀਤਾ ਜਾਵੇਗਾ ਸ਼ਾਮਲ

Exit mobile version