July 5, 2024 2:12 am
TMC

ਪੱਛਮੀ ਬੰਗਾਲ ‘ਚ TMC ਦੇ 38 ਵਿਧਾਇਕ ਭਾਜਪਾ ਨਾਲ ਸਿੱਧੇ ਸੰਪਰਕ ‘ਚ ਹਨ: ਮਿਥੁਨ ਚੱਕਰਵਰਤੀ

ਚੰਡੀਗੜ੍ਹ 27 ਜੁਲਾਈ 2022: ਪੱਛਮੀ ਬੰਗਾਲ (West Bengal) ‘ਚ ਭਾਜਪਾ ਨੇਤਾ ਅਤੇ ਫਿਲਮ ਇੰਡਸਟਰੀ ਦੇ ਦਿੱਗਜ ਅਦਾਕਾਰ ਮਿਥੁਨ ਚੱਕਰਵਰਤੀ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕੋਲਕਾਤਾ ‘ਚ ਵੱਡਾ ਬਿਆਨ ਦੇ ਕੇ ਬੰਗਾਲ ਦੀ ਰਾਜਨੀਤੀ ‘ਚ ਹਲਚਲ ਮਚਾ ਦਿੱਤੀ ਹੈ। ਪਹਿਲਾਂ ਉਸਨੇ ਪੁੱਛਿਆ ਕਿ ਕੀ ਤੁਹਾਨੂੰ ਬ੍ਰੇਕਿੰਗ ਨਿਊਜ਼ ਚਾਹੀਦੀ ਹੈ? ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਤ੍ਰਿਣਮੂਲ ਕਾਂਗਰਸ (Trinamool Congress) ਦੇ ਕਰੀਬ 38 ਵਿਧਾਇਕਾਂ ਦੇ ਸਾਡੇ ਨਾਲ ਚੰਗੇ ਸਬੰਧ ਹਨ। ਇਨ੍ਹਾਂ ਵਿੱਚੋਂ ਕਰੀਬ 21 ਸਾਡੇ ਸਿੱਧੇ ਸੰਪਰਕ ਵਿੱਚ ਹਨ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਮਿਊਜ਼ਿਕ ਲਾਂਚ ਹੈ, ਧਮਾਕੇਦਾਰ ਫ਼ਿਲਮ ਅਜੇ ਨਾਲ ਰਿਲੀਜ਼ ਹੋਣੀ ਬਾਕੀ ਹੈ।

ਭਾਜਪਾ ਵਿਧਾਇਕਾਂ ਦੀ ਮੀਟਿੰਗ ਤੋਂ ਬਾਅਦ ਮਿਥੁਨ ਨੇ ਦੋਸ਼ ਲਾਇਆ ਕਿ 2021 ਦੀਆਂ ਵਿਧਾਨ ਸਭਾ ਚੋਣਾਂ ਧੱਕੇ ਨਾਲ ਜਿੱਤੀਆਂ ਹਨ । ਟੀਐਮਸੀ (TMC) ਧਾਂਦਲੀ ਅਤੇ ਗੁੰਡਾਗਰਦੀ ਦੇ ਆਧਾਰ ‘ਤੇ ਚੋਣਾਂ ਜਿੱਤਦੀ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਪੱਛਮੀ ਬੰਗਾਲ ਦੇ ਲੋਕ ਟੀਐਮਸੀ ਅਤੇ ਮਮਤਾ ਬੈਨਰਜੀ ਨੂੰ ਇੰਨਾ ਪਸੰਦ ਕਰਦੇ ਹਨ ਤਾਂ ਵੋਟਰਾਂ ਨੂੰ ਕਿਉਂ ਡਰਾਇਆ ਜਾ ਰਿਹਾ ਹੈ?

ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਟੀਐਮਸੀ (TMC) ਦੇ ਕਿੰਨੇ ਲੋਕ ਚੁਣੇ ਗਏ? ਤੁਹਾਨੂੰ ਬਹੁਤ ਵੱਡੀ ਸਫਲਤਾ ਮਿਲੀ, ਪਰ ਮੇਰਾ ਇੱਕ ਸਵਾਲ ਹੈ ਕਿ ਜੇਕਰ ਇੰਨੇ ਲੋਕ ਤੁਹਾਨੂੰ ਪਿਆਰ ਕਰਦੇ ਹਨ ਅਤੇ ਤੁਸੀਂ ਲੋਕਾਂ ਦੇ ਪਿਆਰ ਕਾਰਨ ਚੋਣ ਜਿੱਤੇ ਹਨ ਤਾਂ ਤੁਸੀਂ ਲੋਕ ਕਿਉਂ ਡਰਦੇ ਹੋ? ਉਨ੍ਹਾਂ ਕਿਹਾ ਕਿ ਪਿਆਰ ਦਾ ਬੰਬ ਐਟਮ ਬੰਬ ਤੋਂ ਵੀ ਵੱਡਾ ਹੈ। ਤੁਸੀਂ ਲੋਕਾਂ ਨੂੰ ਕਿਉਂ ਡਰਾਉਂਦੇ ਹੋ ਕਿ ਜੇਕਰ ਉਹ ਚੋਣਾਂ ਵਿੱਚ ਪੀਐਮ ਮੋਦੀ ਜਾਂ ਭਾਜਪਾ ਨੂੰ ਵੋਟ ਦਿੰਦੇ ਹਨ ਤਾਂ ਉਹ ਉਨ੍ਹਾਂ ਦੇ ਗਲੇ ਵੱਢ ਦੇਣਗੇ, ਉਨ੍ਹਾਂ ਦੇ ਹੱਥ ਵੱਢ ਦੇਣਗੇ।

ਉਨ੍ਹਾਂ ਕਿਹਾ ਕਿ ਜੇਕਰ ਸੂਬੇ ਵਿੱਚ ਬਿਨਾਂ ਕਿਸੇ ਡਰ ਦੇ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਈਆਂ ਜਾਂਦੀਆਂ ਹਨ ਤਾਂ ਟੀਐਮਸੀ ਅਤੇ ਮਮਤਾ ਦੀਦੀ ਦੀ ਸਰਕਾਰ ਜਾਵੇਗੀ। ਉਸ ਤੋਂ ਬਾਅਦ ਕੀ ਹੋਵੇਗਾ? ਤੁਸੀਂ ਵੀ ਜਾਣਦੇ ਹੋ। ਬੰਗਾਲ ‘ਚ ਭਾਜਪਾ ਸੱਤਾ ‘ਚ ਆਵੇਗੀ।