Site icon TheUnmute.com

ਪੰਜਾਬ ‘ਚ ਹੁਣ ਤੱਕ ਕੋਰੋਨਾ ਦੇ 38 ਐਕਟਿਵ ਕੇਸ, ਫਾਜ਼ਿਲਕਾ ਤੇ ਮਾਨਸਾ ਕੋਵਿਡ ਟੈਸਟ ਤੋਂ ਰਹੇ ਵਾਂਝੇ

Corona

ਚੰਡੀਗੜ੍ਹ 27 ਦਸੰਬਰ 2022: ਪੰਜਾਬ ‘ਚ ਕੋਰੋਨਾ (Corona) ਨੂੰ ਲੈ ਕੇ ਸਿਹਤ ਵਿਭਾਗ ਅਲਰਟ ‘ਤੇ ਹੈ। ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਵਿਭਾਗ ਨੂੰ ਕੋਰੋਨਾ ਨਾਲ ਨਜਿੱਠਣ ਲਈ ਪੁਖ਼ਤਾ ਤਿਆਰੀਆਂ ਕਰਨ ਲਈ ਕਿਹਾ ਹੈ | ਬੀਤੇ ਦਿਨ 26 ਦਸੰਬਰ ਨੂੰ ਪੰਜਾਬ ਦੇ ਪਟਿਆਲਾ ਵਿੱਚ ਇੱਕ ਹੋਰ ਨਵਾਂ ਕੋਵਿਡ ਮਰੀਜ਼ ਮਿਲਿਆ ਹੈ। ਇਸ ਨਾਲ ਸੂਬੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ 38 ਹੋ ਗਈ ਹੈ। ਇਸ ਦੇ ਨਾਲ ਹੀ ਇਕ ਵੀ ਮਰੀਜ਼ ਠੀਕ ਨਹੀਂ ਹੋਇਆ।

ਦੂਜੇ ਪਾਸੇ ਪੰਜਾਬ ਵਿੱਚ ਘੱਟ ਕੋਵਿਡ ਟੈਸਟਿੰਗ ‘ਤੇ ਲਗਾਤਾਰ ਸਵਾਲ ਉੱਠ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ 26 ਦਸੰਬਰ ਨੂੰ ਫਾਜ਼ਿਲਕਾ ਅਤੇ ਮਾਨਸਾ ਵਿੱਚ ਇੱਕ ਵੀ ਕੋਵਿਡ ਟੈਸਟ ਨਹੀਂ ਕੀਤਾ ਗਿਆ । ਕਪੂਰਥਲਾ ਅਤੇ ਐਸਬੀਐਸ ਨਗਰ ਵਿੱਚ ਵੀ ਸਿਰਫ 1-1 ਕੋਵਿਡ ਟੈਸਟ ਕੀਤਾ ਗਿਆ ਹੈ। ਵੱਡਾ ਸਵਾਲ ਇਹ ਹੈ ਕਿ ਟੈਸਟਿੰਗ ਦੀ ਘਾਟ ਕਾਰਨ ਕੋਰੋਨਾ ਨਾਲ ਪੀੜਤ ਮਰੀਜ਼ਾਂ ਦੀ ਪਛਾਣ ਕਿਵੇਂ ਕੀਤੀ ਜਾਵੇਗੀ ਅਤੇ ਮਹਾਂਮਾਰੀ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਿਵੇਂ ਸਫਲ ਹੋਣਗੀਆਂ।

ਇਸਦੇ ਨਾਲ ਹੀ ਫਾਜ਼ਿਲਕਾ ਅਤੇ ਮਾਨਸਾ ਵਿੱਚ ਕੋਈ ਟੈਸਟ ਨਹੀਂ ਕੀਤਾ ਗਿਆ। ਪ੍ਰਾਪਤ ਅੰਕੜਿਆਂ ਅਨੁਸਾਰ ਫਿਰੋਜ਼ਪੁਰ-1, ਕਪੂਰਥਲਾ-1, ਮਲੇਰਕੋਟਲਾ-4, ਮੋਗਾ-4, ਮੁਕਤਸਰ-2, ਪਠਾਨਕੋਟ-6, ਰੋਪੜ-2 ਅਤੇ ਐੱਸ.ਬੀ.ਐੱਸ.ਨਗਰ-1 ‘ਚ ਸਿਰਫ 5 ਟੈਸਟ ਕੀਤੇ ਗਏ ਹਨ ।

ਇਸਦੇ ਨਾਲ ਹੀ ਬਠਿੰਡਾ-22, ਫਤਿਹਗੜ੍ਹ ਸਾਹਿਬ 30, ਗੁਰਦਾਸਪੁਰ-22, ਹੁਸ਼ਿਆਰਪੁਰ 18, ਐਸਏਐਸ ਨਗਰ 32 ਅਤੇ ਤਰਨਤਾਰਨ ਵਿੱਚ 45 ਟੈਸਟ ਕੀਤੇ ਗਏ ਸਨ। 25 ਦਸੰਬਰ ਨੂੰ 5140 ਜਣਿਆਂ ਦੇ ਕੋਵਿਡ ਟੈਸਟ ਕੀਤੇ ਗਏ ਸਨ, ਪਰ ਇਹ ਅੰਕੜਾ 26 ਦਸੰਬਰ ਨੂੰ 1432 ਦਾ ਹੀ ਰਿਹਾ |

Exit mobile version