ਚੰਡੀਗੜ੍ਹ 17 ਜੂਨ 2022 : ਅਗਨੀਪਥ (Agneepath) ਯੋਜਨਾ ਦੇ ਖਿਲਾਫ ਚੱਲ ਰਹੇ ਹਿੰਸਕ ਪ੍ਰਦਰਸ਼ਨਾਂ ‘ਚ ਸਰਕਾਰੀ ਜਾਇਦਾਦਾਂ ਖਾਸਕਰ ਰੇਲਵੇ ਨਿਸ਼ਾਨੇ ‘ਤੇ ਹਨ। ਇਸ ਕਾਰਨ ਕਰੀਬ 350 ਟਰੇਨਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ ਹੈ ਅਤੇ 200 ਤੋਂ ਵੱਧ ਟਰੇਨਾਂ (trains) ਨੂੰ ਰੱਦ ਕਰਨਾ ਪਿਆ ਹੈ।
ਇਸ ਦੌਰਾਨ ਰੱਦ ਕੀਤੀਆਂ ਟਰੇਨਾਂ ਵਿੱਚ ਮਾਲਦਾ ਟਾਊਨ – ਲੋਕਮਾਨਿਆ ਤਿਲਕ ਟਰਮੀਨਲ ਐਕਸਪ੍ਰੈਸ, ਹਾਵੜਾ – ਨਵੀਂ ਦਿੱਲੀ ਦੁਰੰਤੋ ਐਕਸਪ੍ਰੈਸ, ਦਰਭੰਗਾ – ਨਵੀਂ ਦਿੱਲੀ ਬਿਹਾਰ ਸੰਪਰਕ ਕ੍ਰਾਂਤੀ ਐਕਸਪ੍ਰੈਸ, ਰਕਸੌਲ – ਆਨੰਦ ਵਿਹਾਰ ਟਰਮੀਨਲ ਸੱਤਿਆਗ੍ਰਹਿ ਐਕਸਪ੍ਰੈਸ, ਸਹਰਸਾ – ਨਵੀਂ ਦਿੱਲੀ ਮੇਲ ਸ਼ਾਮਲ ਹਨ। ਪੂਰਬੀ ਅਤੇ ਉੱਤਰ ਪੂਰਬੀ ਰੇਲਵੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਬਿਹਾਰ, ਝਾਰਖੰਡ ਅਤੇ ਪੂਰਬੀ ਉੱਤਰ ਪ੍ਰਦੇਸ਼ ‘ਚ ਰੇਲ ਸੰਚਾਲਨ ਕਾਫੀ ਹੱਦ ਤੱਕ ਪ੍ਰਭਾਵਿਤ ਹੋਇਆ ਹੈ।
ਭਾਰਤੀ ਰੇਲਵੇ ਮੁਤਾਬਕ, ਹਿੰਸਕ ਪ੍ਰਦਰਸ਼ਨਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ 230 ਤੋਂ ਵੱਧ ਰੱਦ ਕੀਤੀਆਂ ਟਰੇਨਾਂ ‘ਚੋਂ 94 ਮੇਲ ਅਤੇ ਐਕਸਪ੍ਰੈੱਸ ਅਤੇ 140 ਪੈਸੇਂਜਰ ਟਰੇਨਾਂ (trains) ਸ਼ਾਮ ਹਨ। 66 ਮੇਲ ਐਕਸਪ੍ਰੈਸ ਅਤੇ 30 ਪੈਸੇਂਜਰ ਟਰੇਨਾਂ ਅੰਸ਼ਕ ਤੌਰ ‘ਤੇ ਰੱਦ ਕੀਤੀਆਂ ਗਈਆਂ ਹਨ। ਪੂਰਬੀ ਮੱਧ ਰੇਲਵੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਰੇਲਵੇ ਤੁਹਾਡੀ ਜਾਇਦਾਦ ਹੈ, ਜਿਸ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ।