ਮਹਿਲਾ ਹਾਕੀ ਟੀਮ

ਨੈਸ਼ਨਲ ਜੂਨੀਅਰ ਮਹਿਲਾ ਹਾਕੀ ਟੀਮ ਲਈ ਪੰਜਾਬ ਭਰ ‘ਚੋਂ 31 ਸੰਭਾਵਿਤ ਖਿਡਾਰਨਾਂ ਦੀ ਹੋਈ ਚੋਣ

ਚੰਡੀਗੜ੍ਹ 03 ਮਾਰਚ 2022: ਆਂਧਰਾ ਪ੍ਰਦੇਸ਼ ‘ਚ 12ਵੀਂ  ਇੰਡੀਆ ਨੈਸ਼ਨਲ ਜੂਨੀਅਰ ਮਹਿਲਾ ਹਾਕੀ ਚੈਂਪੀਅਨਸ਼ਿਪ ਹੋ ਜਾ ਰਹੀ ਹੈ | ਇਹ ਚੈਂਪੀਅਨਸ਼ਿਪ 23 ਮਾਰਚ ਤੋਂ ਸ਼ੁਰੂ ਹੋਵੇਗੀ | ਇਸਦੇ ਮੱਦੇਨਜ਼ਰ ਨੈਸ਼ਨਲ ਜੂਨੀਅਰ ਮਹਿਲਾ ਹਾਕੀ ਚੈਂਪੀਅਨਸ਼ਿਪ ‘ਚ ਭਾਗ ਲੈਣ ਵਾਲੀ ਪੰਜਾਬ ਮਹਿਲਾ ਹਾਕੀ ਟੀਮ ਲਈ ਪੰਜਾਬ ਭਰ ‘ਚੋਂ 31 ਸੰਭਾਵਿਤ ਖਿਡਾਰਨਾਂ ਦੀ ਚੋਣ ਕੀਤੀ ਗਈ ਹੈ। ਹਾਕੀ ਇੰਡੀਆ ਨੇ ਹਾਕੀ ਪੰਜਾਬ ਦੀ ਮੁਅੱਤਲੀ ਤੋਂ ਬਾਅਦ ਐਡਹਾਕ ਕਮੇਟੀ ਬਣਾਈ ਹੈ। ਜਿਸ ਦੇ ਮੈਂਬਰ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਨੇ ਦੱਸਿਆ ਕਿ ਇਹ ਟਰਾਇਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਐਸਟ੍ਰੋਟਰਫ ਹਾਕੀ ਗਰਾਊਂਡ ਵਿਖੇ ਕਰਵਾਏ ਗਏ।

ਮਨਪ੍ਰੀਤ ਕੌਰ, ਸ਼ਰਨਜੀਤ ਕੌਰ, ਮਨਪ੍ਰੀਤ ਕੌਰ, ਅਮਰੀਨ ਹਾਮਿਦ, ਚਾਵਾਂਗ ਤਮਾਂਗ, ਵੈਸ਼ਾਲੀ ਸ਼ਰਮਾ, ਅਮਨਦੀਪ ਕੌਰ, ਸਨੇਹਾ ਸੱਭਰਵਾਲ, ਅੰਜਲੀ ਪਵਾਰ, ਸਮਨਦੀਪ, ਦੀਪਿਕਾ, ਪਲਕ, ਸੰਜਨਾ, ਸੁਖਪ੍ਰੀਤ ਕੌਰ, ਖੁਸ਼ੀ, ਕਿਰਨਪ੍ਰੀਤ, ਜਸ਼ਨਪ੍ਰੀਤ, ਮੁਸਕਾਨਪ੍ਰੀਤ ਕੌਰ, ਐੱਸ. , ਸੁਖਵੀਰ ਕੌਰ ਮਿਤਾਲੀ। ਸਿਮਰਨਜੀਤ, ਧਰਮਾ, ਜੈਸਮੀਨ, ਰੁਪਿੰਦਰ, ਸੁਖਪ੍ਰੀਤ, ਮਹਿਕਪ੍ਰੀਤ, ਰੁਪਿੰਦਰ, ਗੁੰਜਨ ਅਤੇ ਦਿਵਿਆ।

ਟਰਾਇਲ ‘ਚ ਗਠਿਤ ਕਮੇਟੀ ਵੱਲੋਂ ਦਰੋਣਾਚਾਰੀਆ ਐਵਾਰਡੀ ਬਲਦੇਵ ਸਿੰਘ, ਸੁਖਜੀਤ ਕੌਰ, ਰਾਜਬੀਰ ਕੌਰ, ਯੋਗਿਤਾ ਬਾਲੀ, ਨਿਰਮਲ ਸਿੰਘ ਨੇ ਕ੍ਰਮਵਾਰ ਖਿਡਾਰੀਆਂ ਦੀ ਚੋਣ ਕੀਤੀ। ਓਲੰਪੀਅਨ ਸ਼ੰਮੀ ਅਨੁਸਾਰ- 31 ਸੰਭਾਵਿਤ ਖਿਡਾਰੀਆਂ ਦਾ 15 ਰੋਜ਼ਾ ਕੋਚਿੰਗ ਕੈਂਪ ਲਗਾਉਣ ਤੋਂ ਬਾਅਦ ਇਨ੍ਹਾਂ ਖਿਡਾਰਨਾਂ ‘ਚੋਂ ਪੰਜਾਬ ਦੀ ਮਹਿਲਾ ਹਾਕੀ ਟੀਮ ਦੀ ਚੋਣ ਕੀਤੀ ਜਾਵੇਗੀ।

Scroll to Top