July 7, 2024 2:54 pm
ਕੁਲਗਾਮ

ਕੁਲਗਾਮ ‘ਚ ਹੋਈ ਮੁਠਭੇੜ ਦੌਰਾਨ ਸੁਰੱਖਿਆ ਬਲਾਂ ਦੇ 3 ਜਵਾਨ ਹੋਏ ਸ਼ਹੀਦ, 1 ਅੱਤਵਾਦੀ ਢੇਰ

ਚੰਡੀਗੜ੍ਹ, 13 ਜਨਵਰੀ 2022 : ਕਸ਼ਮੀਰ ਡਿਵੀਜ਼ਨ ਦੇ ਕੁਲਗਾਮ ਜ਼ਿਲੇ ‘ਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ ਹੋਈ, ਜੋ ਵੀਰਵਾਰ ਸਵੇਰ ਤੱਕ ਚੱਲੀ। ਇਸ ‘ਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਇਕ ਅੱਤਵਾਦੀ ਮਾਰਿਆ ਗਿਆ ਹੈ। ਜਿਸ ਦੀ ਪਛਾਣ ਬਾਬਰ ਵਜੋਂ ਹੋਈ ਹੈ। ਉਹ ਪਾਕਿਸਤਾਨ ਦਾ ਰਹਿਣ ਵਾਲਾ ਸੀ। ਸ਼ੋਪੀਆਂ ਅਤੇ ਕੁਲਗਾਮ ਵਿੱਚ ਸਾਲ 2018 ਤੋਂ ਸਰਗਰਮ ਸੀ। ਅੱਤਵਾਦੀ ਕੋਲੋਂ ਇਕ ਏਕੇ-47 ਰਾਈਫਲ, ਇਕ ਪਿਸਤੌਲ ਅਤੇ ਦੋ ਗ੍ਰਨੇਡ ਬਰਾਮਦ ਹੋਏ ਹਨ। ਮੁਕਾਬਲੇ ਵਿੱਚ ਇੱਕ ਪੁਲਿਸ ਮੁਲਾਜ਼ਮ ਸ਼ਹੀਦ ਹੋ ਗਿਆ ਹੈ। ਇਸ ਤੋਂ ਇਲਾਵਾ ਫੌਜ ਦੇ ਤਿੰਨ ਜਵਾਨ ਅਤੇ ਦੋ ਨਾਗਰਿਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਪੁਲਿਸ ਨੂੰ ਪਰੀਵਾਨ ਇਲਾਕੇ ‘ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ। ਜਿਸ ਦੇ ਆਧਾਰ ‘ਤੇ ਸੁਰੱਖਿਆ ਬਲਾਂ ਦੀ ਟੀਮ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਘੇਰਾਬੰਦੀ ਸਖ਼ਤ ਹੁੰਦੀ ਦੇਖ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਨਾਲ ਮੁਕਾਬਲਾ ਸ਼ੁਰੂ ਹੋਇਆ। ਜੈਸ਼-ਏ-ਮੁਹੰਮਦ ਦੇ ਅੱਤਵਾਦੀ ਬਾਬਰ ਨੂੰ ਜਵਾਨਾਂ ਨੇ ਮਾਰ ਦਿੱਤਾ ਸੀ।

ਪੁਲਿਸ ਜਵਾਨ ਸ਼ਹੀਦ, ਫੌਜ ਦੇ ਤਿੰਨ ਜਵਾਨ ਅਤੇ ਦੋ ਨਾਗਰਿਕ ਜ਼ਖਮੀ 

ਕਸ਼ਮੀਰ ਜ਼ੋਨ ਦੇ ਆਈਜੀ ਵਿਜੇ ਕੁਮਾਰ ਨੇ ਦੱਸਿਆ ਕਿ ਮੁਕਾਬਲੇ ‘ਚ ਪਾਕਿਸਤਾਨੀ ਅੱਤਵਾਦੀ ਬਾਬਰ ਮਾਰਿਆ ਗਿਆ ਹੈ। ਉਸ ਦੇ ਕਬਜ਼ੇ ‘ਚੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਹੋਇਆ ਹੈ। ਇੱਕ ਪੁਲਿਸ ਮੁਲਾਜ਼ਮ ਸ਼ਹੀਦ ਹੋ ਗਿਆ ਹੈ। ਫੌਜ ਦੇ ਤਿੰਨ ਜਵਾਨ ਅਤੇ ਦੋ ਨਾਗਰਿਕ ਜ਼ਖਮੀ ਹੋ ਗਏ। ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਨਾਗਰਿਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ।