Site icon TheUnmute.com

ਤੂੜੀ ਨਾਲ ਭਰੀ ਟਰਾਲੀ ਤੇ ਕਾਰ ਵਿਚਾਲੇ ਟੱਕਰ ਦੌਰਾਨ 3 ਜਣਿਆਂ ਦੀ ਮੌਤ, ਨਵੀਂ ਕਾਰ ਖਰੀਦ ਕੇ ਪਰਤ ਰਹੇ ਸਨ ਵਾਪਸ

ਟਰਾਲੀ ਤੇ ਕਾਰ

ਚੰਡੀਗੜ੍ਹ, 11 ਦਸੰਬਰ 2023: ਨਵਾਂਸ਼ਹਿਰ ਦੇ ਅੰਮ੍ਰਿਤਸਰ ਅਟਾਰੀ ਰੋਡ ‘ਤੇ ਤੂੜੀ ਨਾਲ ਭਰੀ ਟਰਾਲੀ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ‘ਚ 3 ਜਣਿਆਂ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਕਾਰ ਸਵਾਰ ਚੰਡੀਗੜ੍ਹ ਤੋਂ ਨਵੀਂ ਕਾਰ ਖਰੀਦ ਕੇ ਆ ਰਹੇ ਸਨ। ਇਨ੍ਹਾਂ ‘ਚੋਂ ਇੱਕ ਨੌਜਵਾਨ ਵਿਦੇਸ਼ ਤੋਂ ਆਇਆ ਸੀ। ਦੇਰ ਰਾਤ ਚੰਡੀਗੜ੍ਹ ਤੋਂ ਅੰਮ੍ਰਿਤਸਰ ਵਾਪਸ ਪਰਤਦੇ ਸਮੇਂ ਨਵਾਂਸ਼ਹਿਰ ਦੇ ਲੰਗੜੋਆ ਨੇੜੇ ਇੱਕ ਨਵੀਂ ਕਾਰ ਪਿੱਛੇ ਤੋਂ ਟਰਾਲੀ ਨਾਲ ਟਕਰਾ ਗਈ।

ਪਰਿਵਾਰਕ ਮੈਂਬਰਾਂ ਅਨੁਸਾਰ ਕਾਰ ‘ਚ ਸਵਾਰ ਗੋਪੀ ਉਮਰ ਕਰੀਬ (30) ਸਾਲ ਪਿੰਡ ਖਾਸਾ, ਪਲਵਿੰਦਰ ਸਿੰਘ ਪਿੰਦਾ ਉਮਰ (55) ਸਾਲ ਅਤੇ ਨਵਜੀਤ ਸਿੰਘ ਉਮਰ ਕਰੀਬ (28) ਸਾਲ ਸਨ। ਤਿੰਨੋਂ ਨਵੀਂ ਕਾਰ ਖਰੀਦਣ ਲਈ ਚੰਡੀਗੜ੍ਹ ਗਏ ਹੋਏ ਸਨ। ਦੇਰ ਰਾਤ ਚੰਡੀਗੜ੍ਹ ਤੋਂ ਅੰਮ੍ਰਿਤਸਰ ਵਾਪਸ ਪਰਤਦੇ ਸਮੇਂ ਇਹ ਹਾਦਸਾ ਵਾਪਰਿਆ ਹੈ | ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ‘ਤੇ 174 ਦੀ ਕਾਰਵਾਈ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Exit mobile version