Site icon TheUnmute.com

ਫ਼ਿਰੋਜ਼ਪੁਰ ‘ਚ ਭਾਰਤ-ਪਾਕਿਸਤਾਨ ਸਰਹੱਦ ‘ਤੇ BSF ਵੱਲੋਂ ਹੈਰੋਇਨ ਦੇ 3 ਪੈਕਟ ਬਰਾਮਦ

BSF

ਚੰਡੀਗੜ੍ਹ, 14 ਜੂਨ 2023: ਬੀਐਸਐਫ (BSF) ਨੇ ਫ਼ਿਰੋਜ਼ਪੁਰ ਭਾਰਤ-ਪਾਕਿਸਤਾਨ ਸਰਹੱਦ ‘ਤੇ ਪਾਕਿਸਤਾਨੀ ਸਮੱਗਲਰਾਂ ਵੱਲੋਂ ਭੇਜੀ ਗਈ ਹੈਰੋਇਨ ਦੇ 3 ਪੈਕਟ ਬਰਾਮਦ ਕੀਤੇ ਹਨ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀਐਸਐਫ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਫਿਰੋਜ਼ਪੁਰ ਸਰਹੱਦ ਨਾਲ ਲੱਗਦੇ ਬੀਓਪੀ ਮਾਬੋਕੇ ਦੇ ਇਲਾਕੇ ਵਿੱਚ ਪਾਕਿਸਤਾਨੀ ਸਮੱਗਲਰਾਂ ਵੱਲੋਂ ਹੈਰੋਇਨ ਦੀ ਇੱਕ ਖੇਪ ਭੇਜੀ ਗਈ ਹੈ।

ਇਸ ਸੂਚਨਾ ਦੇ ਆਧਾਰ ‘ਤੇ ਜਦੋਂ ਬੀ.ਐੱਸ.ਐੱਫ. (BSF) ਨੇ ਇਸ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਤਾਂ ਜਵਾਨਾਂ ਨੂੰ ਖੇਤਾਂ ‘ਚੋਂ ਕਾਲੇ ਰੰਗ ਦੇ ਬੈਗ ‘ਚ 3 ਪੈਕੇਟ ਹੈਰੋਇਨ ਮਿਲੇ, ਜਿਸ ‘ਚ ਕਰੀਬ ਢਾਈ ਕਿੱਲੋ ਹੈਰੋਇਨ ਸੀ, ਜਿਸ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕਰੀਬ 12.5 ਕਰੋੜ ਰੁਪਏ ਦੱਸੀ ਜਾ ਰਹੀ ਹੈ | ਬੀਐਸਐਫ ਵੱਲੋਂ ਇਲਾਕੇ ਵਿੱਚ ਤਲਾਸ਼ੀ ਜਾਰੀ ਹੈ।

Exit mobile version