Site icon TheUnmute.com

ਭਾਰਤੀ ਜਲ ਸੈਨਾ ‘ਚ ਜਲਦ ਸ਼ਾਮਲ ਹੋਵੇਗਾ 3 MH-60R ਮਲਟੀ-ਰੋਲ ਹੈਲੀਕਾਪਟਰ ਬੈਚ

ਮਲਟੀ-ਰੋਲ ਹੈਲੀਕਾਪਟਰ

ਚੰਡੀਗੜ੍ਹ 21 ਫਰਵਰੀ 2022 : ਭਾਰਤੀ ਜਲ ਸੈਨਾ ਦੀ ਤਾਕਤ ਹੁਣ ਕਈ ਗੁਣਾ ਵਧਣ ਜਾ ਰਹੀ ਹੈ। ਸੂਤਰਾਂ ਦੇ ਮੁਤਾਬਕ ਜਲ ਸੈਨਾ ਨੂੰ ਜੁਲਾਈ ਦੇ ਅੱਧ ਤੱਕ 3 MH-60R ਮਲਟੀ-ਰੋਲ ਹੈਲੀਕਾਪਟਰਾਂ ਦਾ ਪਹਿਲਾ ਬੈਚ ਮਿਲਣ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਮੁੰਦਰੀ ਫੌਜ ਦਾ ਪਹਿਲਾ ਵੱਡਾ ਹੈਲੀਕਾਪਟਰ ਹੋਵੇਗਾ ਜੋ ਜਹਾਜ਼ਾਂ ‘ਤੇ ਤਾਇਨਾਤ ਹੋਵੇਗਾ। ਇਨ੍ਹਾਂ ਹੈਲੀਕਾਪਟਰਾਂ ਨੂੰ ਭਾਰਤੀ ਜਲ ਸੈਨਾ ਦੀ ਸਮੁੰਦਰੀ ਲੜਾਕੂ ਸ਼ਕਤੀ ਵਧਾਉਣ ਦੇ ਲਿਹਾਜ਼ ਨਾਲ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਦੇ ਲਈ ਭਾਰਤ ਨੇ ਅਮਰੀਕਾ ਨਾਲ ਸਮਝੌਤਾ ਕੀਤਾ ਹੈ।

ਜਿਕਰਯੋਗ ਹੈ ਕਿ ਪਿਛਲੇ ਸਾਲ ਜੁਲਾਈ ‘ਚ ਅਮਰੀਕੀ ਜਲ ਸੈਨਾ ਨੇ ਨੇਵੀ ਏਅਰ ਬੇਸ ਸਟੇਸ਼ਨ ‘ਤੇ ਆਯੋਜਿਤ ਇਕ ਸਮਾਰੋਹ ‘ਚ ਰਸਮੀ ਤੌਰ ‘ਤੇ ਭਾਰਤੀ ਜਲ ਸੈਨਾ ਨੂੰ ਤਿੰਨ ਹੈਲੀਕਾਪਟਰ ਸੌਂਪੇ ਸਨ। ਵਰਤਮਾਨ ‘ਚ ਇਸਦੀ ਵਰਤੋਂ ਪੇਨਸਾਕੋਲਾ, ਫਲੋਰੀਡਾ ਅਤੇ ਸੈਨ ਡਿਏਗੋ ‘ਚ ਭਾਰਤੀ ਪਾਇਲਟਾਂ ਨੂੰ ਸਿਖਲਾਈ ਦੇਣ ਲਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਰੂਸ ਤੋਂ 6 ਕਾਮੋਵ ਕਾ-31 ਅਗਾਊਂ ਚੇਤਾਵਨੀ ਹੈਲੀਕਾਪਟਰਾਂ ਦੀ ਖਰੀਦ ਦਾ ਮਾਮਲਾ ਵੀ ਚੱਲ ਰਿਹਾ ਹੈ।

ਸੂਤਰਾਂ ਦੇ ਮੁਤਾਬਕ ਹੈਲੀਕਾਪਟਰ ਜੂਨ ਅਤੇ ਜੁਲਾਈ ਦੇ ਵਿਚਕਾਰ ਭਾਰਤ ਆਉਣ ਵਾਲਾ ਹੈ ਅਤੇ ਇਸਨੂੰ ਕੋਚੀ ‘ਚ ਤਾਇਨਾਤ ਕੀਤਾ ਜਾਵੇਗਾ। ਇਹ ਹੈਲੀਕਾਪਟਰ ਅਮਰੀਕੀ ਕੰਪਨੀ ਲਾਕਹੀਡ ਮਾਰਟਿਨ ਦੁਆਰਾ ਤਿਆਰ ਕੀਤੇ ਗਏ ਹਨ। MH 60 ਰੋਮੀਓ ਹੈਲੀਕਾਪਟਰ ਭਾਰਤ ਦੇ ਪੁਰਾਣੇ ਸੀ ਕਿੰਗ ਹੈਲੀਕਾਪਟਰਾਂ ਦੀ ਥਾਂ ਲੈਣਗੇ, ਜਿਨ੍ਹਾਂ ਦਾ ਨਿਰਮਾਣ ਬ੍ਰਿਟੇਨ ਦੁਆਰਾ ਕੀਤਾ ਗਿਆ ਸੀ।

Exit mobile version