Jalalabad

ਜਲਾਲਾਬਾਦ ‘ਚ ਗੁਰਦੁਆਰਾ ਸਾਹਿਬ ਦੇ ਸਰੋਵਰ ‘ਚ ਡੁੱਬਣ ਨਾਲ 3 ਬੱਚਿਆਂ ਦੀ ਮੌਤ

ਅੰਮ੍ਰਿਤਸਰ 29 ਜੂਨ 2022: ਜਲਾਲਾਬਾਦ (Jalalabad) ‘ਚ ਇਕ ਦਰਦਨਾਕ ਹਾਦਸੇ ਤਿੰਨ ਬੱਚਿਆਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ  ਪਿੰਡ ਪੀਰ ਮੁਹੰਮਦ ਦੇ ਗੁਰਦੁਆਰਾ ਸਾਹਿਬ ਦੇ ਸਰੋਵਰ ‘ਚ ਇਸ਼ਨਾਨ ਕਰਨ ਗਏ 5 ਬੱਚਿਆਂ ‘ਚੋਂ ਤਿੰਨ ਬੱਚਿਆਂ ਦੀ ਡੁੱਬਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਬੱਚੇ ਇਕ ਹੀ ਪਰਿਵਾਰ ਹਨ ਅਤੇ ਰਿਸ਼ਤੇਦਾਰੀ ‘ਚ ਤਿੰਨੋਂ ਭੈਣ ਭਰਾ ਸਨ ਮ੍ਰਿਤਕਾਂ ‘ਚ ਦੋ ਲੜਕੀਆਂ ਅਤੇ ਇਕ ਲੜਕਾ ਦੱਸਿਆ ਜਾ ਰਿਹਾ ਹੈ। ਇਨ੍ਹਾਂ ਬੱਚਿਆਂ ‘ਚੋ 2 ਨੂੰ ਬਚਾ ਲਿਆ ਗਿਆ ਹੈ |

Scroll to Top