Site icon TheUnmute.com

ਪੰਜਾਬ ਦੀ ਸਰਹੱਦ ‘ਤੇ 2024 ਦੌਰਾਨ 294 ਡਰੋਨ ਜ਼ਬਤ, ਕੇਂਦਰੀ ਰਾਜ ਮੰਤਰੀ ਵੱਲੋਂ ਅੰਕੜੇ ਪੇਸ਼

294 Drones

ਚੰਡੀਗੜ੍ਹ, 18 ਮਾਰਚ 2025: ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ (Nityanand Rai) ਨੇ ਮੰਗਲਵਾਰ ਨੂੰ ਲੋਕ ਸਭਾ ‘ਚ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸੀਮਾ ਸੁਰੱਖਿਆ ਬਲ (BSF) ਨੇ 2024 ਦੌਰਾਨ ਪੰਜਾਬ ‘ਚ 294 ਡਰੋਨ (Drones) ਜ਼ਬਤ ਕੀਤੇ ਹਨ। ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਇਹ ਵੀ ਕਿਹਾ ਕਿ ਇਨ੍ਹਾਂ ਡਰੋਨਾਂ ਨਾਲ ਨਜਿੱਠਣ ਲਈ ਪੰਜਾਬ ਸਰਹੱਦ ‘ਤੇ ਐਂਟੀ-ਡਰੋਨ ਸਿਸਟਮ ਲਗਾਏ ਗਏ ਹਨ।

ਕੇਂਦਰੀ ਗ੍ਰਹਿ ਰਾਜ ਨਿਤਿਆਨੰਦ ਰਾਏ ਨੇ ਸੰਸਦ ‘ਚ ਇੱਕ ਸਵਾਲ ਦੇ ਲਿਖਤੀ ਜਵਾਬ ‘ਚ ਕਿਹਾ ਕਿ “ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ ‘ਤੇ, ਸੀਮਾ ਸੁਰੱਖਿਆ ਬਲ (BSF) ਨੇ 2024 ‘ਚ ਪੰਜਾਬ ਸਰਹੱਦ ‘ਤੇ 294 ਡਰੋਨ ਜ਼ਬਤ ਕੀਤੇ ਗਏ ਹਨ।”

ਕੇਂਦਰੀ ਮੰਤਰੀ ਨੇ ਕਿਹਾ ਕਿ ਡਰੋਨਾਂ ਰਾਹੀਂ ਤਸਕਰੀ ਦੇ ਖ਼ਤਰੇ ਦਾ ਮੁਕਾਬਲਾ ਕਰਨ ਲਈ, ਕਈ ਕਦਮ ਚੁੱਕੇ ਗਏ ਹਨ, ਜਿਵੇਂ ਕਿ ਐਂਟੀ-ਡਰੋਨ ਸਿਸਟਮ ਲਗਾਉਣਾ, ਡਰੋਨਾਂ ਬਾਰੇ ਪ੍ਰਾਪਤ ਜਾਣਕਾਰੀ ਨੂੰ ਬੀਐਸਐਫ ਹੈੱਡਕੁਆਰਟਰ, ਭਾਰਤੀ ਹਵਾਈ ਸੈਨਾ ਅਤੇ ਸਥਾਨਕ ਪੁਲਿਸ ਸਟੇਸ਼ਨ ਨਾਲ ਤੁਰੰਤ ਸਾਂਝਾ ਕਰਨਾ ਸ਼ਾਮਲ ਹੈ।

ਉਨ੍ਹਾਂ ਦੱਸਿਆ ਕਿ ਨੇੜਲੀਆਂ ਸਰਹੱਦੀ ਚੌਕੀਆਂ, ਚੈੱਕ ਪੋਸਟਾਂ ਅਤੇ ਨਿਗਰਾਨੀ ਪੋਸਟਾਂ ਨੂੰ ਮਨੁੱਖ ਰਹਿਤ ਹਵਾਈ ਵਾਹਨਾਂ (ਯੂਏਵੀ) ਅਤੇ ਡਰੋਨਾਂ (Drones) ਦੁਆਰਾ ਲਏ ਗਏ ਰਸਤਿਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨਾਲ ਨਜਿੱਠਣ ਲਈ ਤਿਆਰ ਰਹਿਣ ਲਈ ਸੁਚੇਤ ਕੀਤਾ ਹੈ। “ਨਿਗਰਾਨੀ ਉਪਕਰਣਾਂ ਦੀ ਮਦਦ ਨਾਲ ਯੂਏਵੀ ਅਤੇ ਡਰੋਨਾਂ ਨੂੰ ਦਿਨ-ਰਾਤ ਟਰੈਕ ਕੀਤਾ ਜਾਂਦਾ ਹੈ ਜਾਂ ਉਨ੍ਹਾਂ ਦਾ ਪਿੱਛਾ ਕੀਤਾ ਜਾਂਦਾ ਹੈ, ਖੁਫੀਆ ਨੈੱਟਵਰਕਾਂ ਅਤੇ ਸਹਿਯੋਗੀ ਏਜੰਸੀਆਂ ਨਾਲ ਸਮੇਂ ਸਿਰ ਤਾਲਮੇਲ ਮਜ਼ਬੂਤ ​​ਕੀਤਾ ਗਿਆ ਹੈ, ਅਤੇ ਤਸਕਰਾਂ ਨੂੰ ਫੜਨ ਲਈ ਵੱਖ-ਵੱਖ ਚੌਕੀਆਂ ‘ਤੇ ਨਿਗਰਾਨੀ ਰੱਖੀ ਜਾਂਦੀ ਹੈ |

Read More: ਪੰਜਾਬ ਸਰਕਾਰ ਦਾ ਨਸ਼ਿਆਂ ਵਿਰੁੱਧ ਅਹਿਮ ਕਦਮ, ਐਂਟੀ-ਡਰੋਨ ਸਿਸਟਮ ਦਾ ਕੀਤਾ ਟਰਾਇਲ

Exit mobile version