July 4, 2024 11:00 pm
ਮੁੱਲਾਂਪੂਰ

ਮੁੱਲਾਂਪੂਰ ‘ਚ 2828 ਏਕੜ ਜ਼ਮੀਨ ਨਜਾਇਜ਼ ਕਬਜਿਆਂ ਤੋਂ ਛੁਡਵਾਈ: ਮੁੱਖ ਮੰਤਰੀ ਭਗਵੰਤ ਮਾਨ

ਚੰਡੀਗੜ੍ਹ 29 ਜੁਲਾਈ 2022: ਨਜਾਇਜ਼ ਕਬਜੇ ਵਾਲੀ ਜ਼ਮੀਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਐਕਸ਼ਨ ਮੋਡ ‘ਚ ਨਜ਼ਰ ਆ ਰਹੇ ਹਨ | ਇਸਦੇ ਨਾਲ ਹੀ ਮੁੱਖ ਮੰਤਰੀ ਮੋਹਾਲੀ ਦੇ ਮੁੱਲਾਂਪੂਰ ਨੇੜੇ ਪੰਚਾਇਤੀ ਜ਼ਮੀਨ ‘ਤੇ ਕੀਤੇ ਨਜਾਇਜ਼ ਕਬਜੇ ਛੁਡਾਏ | ਇਸ ਦੌਰਾਨ ਉਨ੍ਹਾਂ ਨਾਲ ਪੰਚਾਇਤ ਕੁਲਦੀਪ ਸਿੰਘ ਧਾਲੀਵਾਲ ਵੀ ਮੌਜੂਦ ਹਨ | ਮੁੱਖ ਮੰਤਰੀ ਆਪਣੇ ਪੂਰੇ ਦਲ ਨਾਲ ਪਹੁੰਚੇ ਹਨ |

ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ 2828 ਏਕੜ ਜ਼ਮੀਨ ‘ਤੋਂ ਨਜਾਇਜ਼ ਕਬਜੇ ਛੁਡਾਏ ਹਨ | ਇਸ ਦੌਰਾਨ ਧਾਲੀਵਾਲ ਨੇ ਕਿਹਾ ਕਿ ਸੰਗਰੂਰ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਈਮਾਨ ਸਿੰਘ ਅਤੇ ਉਨ੍ਹਾਂ ਦੇ ਧੀ ਜਵਾਈ ਤੋਂ ਵੀ ਨਜਾਇਜ਼ ਕਬਜੇ ਵਾਲੀ ਜਮੀਨ ਛਡਵਾਈ ਹੈ |

ਉਨ੍ਹਾਂ ਕਿਹਾ ਕਿ ਇਸ ‘ਚ ਗੁਰਪ੍ਰੀਤ ਸਿੰਘ ਕਾਂਗੜ ਦੇ ਪੁੱਤਰ ਅਤੇ ਈਮਾਨ ਸਿੰਘ ਸਣੇ 16 ਜਣਿਆਂ ਨੇ ਇਸ ਜਮੀਨ ‘ਤੇ ਕਬਜ਼ਾ ਕੀਤਾ ਹੋਇਆ ਸੀ | ਕੁਲਦੀਪ ਧਾਲੀਵਾਲ ਨੇ ਕਿਹਾ ਹੁਣ ਤੱਕ 9053 ਏਕੜ ਜ਼ਮੀਨ ਨਜਾਇਜ਼ ਕਬਜਿਆਂ ਤੋਂ ਛੁਡਵਾਈ ਗਈ ਹੈ | 2828 ਏਕੜ ਜ਼ਮੀਨ ‘ਤੋਂ ਨਜਾਇਜ਼ ਕਬਜੇ ਛੁੜਵਾਉਂ ਤੋਂ ਬਾਅਦ ਸਥਾਨਕ ਪੰਚਾਇਤ ਨੂੰ ਸੌਂਪ ਦਿੱਤੀ ਹੈ | ਛਡਵਾਈ ਗਈ ਜ਼ਮੀਨ ‘ਚ 250 ਏਕੜ ਮੈਦਾਨੀ ਅਤੇ ਬਾਕੀ ਪਹਾੜੀ ਹੈ।