Islamabad

ਤੁਰਕੀ ‘ਚ ਕੋਲੇ ਦੀ ਖਾਨ ਅੰਦਰ ਹੋਏ ਧਮਾਕੇ ‘ਚ 25 ਜਣਿਆਂ ਦੀ ਮੌਤ, 17 ਜ਼ਖਮੀ

ਚੰਡੀਗੜ੍ਹ 15 ਅਕਤੂਬਰ 2022: (Turkey Coal Mine Blast) ਤੁਰਕੀ ਵਿੱਚ ਸ਼ੁੱਕਰਵਾਰ ਨੂੰ ਇੱਕ ਕੋਲੇ ਦੀ ਖਾਨ ਅੰਦਰ ਹੋਏ ਧਮਾਕੇ (coal mine blast) ਵਿੱਚ 25 ਜਣਿਆਂ ਦੀ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ । ਇਸ ਧਮਾਕੇ ‘ਚ ਘੱਟੋ-ਘੱਟ 17 ਹੋਰ ਜ਼ਖਮੀ ਦੱਸੇ ਜਾ ਰਹੇ ਹਨ। ਇਨ੍ਹਾਂ ਵਿੱਚੋਂ ਅੱਠ ਗੰਭੀਰ ਜ਼ਖ਼ਮੀ ਹਨ। ਇਸ ਦੇ ਨਾਲ ਹੀ ਦੇਸ਼ ਦੇ ਗ੍ਰਹਿ ਮੰਤਰੀ ਸੁਲੇਮਾਨ ਸੋਇਲੂ ਨੇ ਜਾਣਕਾਰੀ ਦਿੱਤੀ ਹੈ ਕਿ ਕਈ ਵਿਅਕਤੀਆਂ ਦੇ ਅਜੇ ਵੀ ਖਾਨ ‘ਚ ਫਸੇ ਹੋਣ ਦੀ ਖ਼ਬਰ ਹੈ, ਜਿਨ੍ਹਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਧਮਾਕਾ ਕਾਲੇ ਸਾਗਰ ਤੱਟੀ ਸੂਬੇ ਬਾਰਟਿਨ ਦੇ ਅਮਾਸਾਰਾ ਸ਼ਹਿਰ ਵਿੱਚ ਸਰਕਾਰੀ ਮਾਲਕੀ ਵਾਲੀ ਟੀਟੀਕੇ ਅਮਾਸਰਾ ਮੁਸੇਸ ਮੁਦੁਰਲੁਗੂ ਖਾਨ ਵਿੱਚ ਹੋਇਆ। ਊਰਜਾ ਮੰਤਰੀ ਫਾਤਿਹ ਡੋਨਮੇਜ਼ ਨੇ ਕਿਹਾ ਕਿ ਧਮਾਕਾ ਕੋਲੇ ਦੀਆਂ ਖਾਣਾਂ ‘ਚ ਮਿਲੀਆਂ ਜਲਣਸ਼ੀਲ ਗੈਸਾਂ ਕਾਰਨ ਹੋ ਸਕਦਾ ਹੈ।

Scroll to Top