ਚੰਡੀਗੜ੍ਹ, 27 ਫਰਵਰੀ 2024: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ (CM Manohar Lal) ਨੇ ਕਿਹਾ ਕਿ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਦੇ ਤਹਿਤ ਰੱਖੇ ਜਾਣ ਵਾਲੀ ਮੈਨਵਾਪਰ ਵਿਚ ਅਨੁਸੂਚਿਤ ਜਾਤੀ ਅਤੇ ਪਿਛੜੇ ਵਰਗ ਲਈ ਨਿਰਧਾਰਿਤ ਰਾਖਵੇਂ ਦਾ ਯਕੀਨੀ ਤੌਰ ‘ਤੇ ਪਾਲਣ ਕੀਤਾ ਜਾ ਰਿਹਾ ਹੈ। ਮੌਜੂਦਾ ਵਿਚ ਬੀਸੀ-ਏ ਦੀ 16 ਫੀਸਦੀ ਰਾਖਵੇਂ ਦੇ ਵਿਰੁੱਧ 15.64 ਫੀਸਦੀ ਅਤੇ ਬੀਸੀ-ਬੀ ਦੀ 11 ਫੀਸਦੀ ਰਾਖਵੇਂ ਦੇ ਵਿਰੁੱਧ 11.4 ਫੀਸਦੀ ਮੈਨਪਾਵਰ ਹੈ। ਇਸ ਤੋਂ ਇਲਾਵਾ, 20.63 ਫੀਸਦੀ ਕਰਮਚਾਰੀ ਅਨੁਸੂਚਿਤ ਜਾਤੀ ਨਾਲ ਸਬੰਧਿਤ ਹਨ। ਮੁੱਖ ਮੰਤਰੀ ਅੱਜ ਇੱਥੇ ਹਰਿਆਣਾ ਵਿਧਾਨ ਸਭਾ ਦੇ ਬਜਟ ਇਜਲਾਸ ਵਿਚ ਸਵਾਲ ਦਾ ਜਵਾਬ ਦੇ ਰਹੇ ਸਨ।
ਮਨੋਹਰ ਲਾਲ ਨੇ ਕਿਹਾ ਕਿ ਮੌਜੂਦਾ ਵਿਚ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਦੇ ਤਹਿਤ ਕੋਈ ਪੱਕੀ ਭਰਤੀ ਨਹੀਂ ਹੈ, ਇਹ ਸਿਰਫ ਅਸਥਾਈ ਤੌਰ ‘ਤੇ ਕੰਮ ਲਈ ਰੱਖੇ ਜਾਂਦੇ ਹਨ। ਇਸ ਦੇ ਤਹਿਤ ਰੱਖੇ ਜਾਣ ਵਾਲੇ ਲੋਕਾਂ ਦੀ ਕੋਈ ਯਕੀਨੀ ਗਿਣਤੀ ਨਹੀਂ ਹੁੰਦੀ, ਜਿਸ ਵਿਚ ਰਾਖਵੇਂ ਦੀ ਗਿਣਤੀ ਕੀਤੀ ਜਾ ਸਕੇ। ਇਹ ਤਾਂ ਵਿਭਾਗ ਅਨੁਸਾਰ ਜਰੂਰਤ ਦੇ ਅਨੁਰੂਪ ਰੱਖੇ ਜਾਂਦੇ ਹਨ। ਫਿਰ ਵੀ ਸਰਕਾਰ ਅਨੁਸੂਚਿਤ ਜਾਤੀ ਤੇ ਪਿਛੜਾ ਵਰਗ ਲਈ ਰਾਖਵਾਂ ਕ੍ਰਮਵਾਰ: 20 ਤੋਂ 27 ਫੀਸਦੀ ਦਾ ਪੂਰਾ ਧਿਆਨ ਰੱਖ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਪਹਿਲੀ ਭਰਤੀ ਵਿਚ ਰਾਖਵੇਂ ਦੀ ਗਿਣਤੀ ਘੱਟ ਹੁੰਦੀ ਹੈ, ਤਾਂ ਅਗਲੀ ਭਰਤੀ ਵਿਚ ਉਸ ਨੂੰ ਪੂਰਾ ਕਰ ਲਿਆ ਜਾਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਨੂੰ ਨਿੱਜੀ ਖੇਤਰ ਵਿਚ ਨੌਜਵਾਨਾਂ ਨੁੰ ਰੁਜਗਾਰ ਦੇ ਮੌਕੇ ਉਪਲਬਧ ਕਰਵਾਉਣ ਲਈ ਵੀ ਵਰਤੋ ਕੀਤਾ ਜਾਂਦਾ ਹੈ। ਨਿੱਜੀ ਉਦਯੋਗਾਂ ਨੂੰ ਨਿਗਮ ‘ਤੇ ਰਜਿਸਟਰਡ ਡਾਟਾ ਵਿੱਚੋਂ ਉਨ੍ਹਾਂ ਦੀ ਮੰਗ ਅਨੁਸਾਰ ਨੌਜਵਾਨਾਂ ਦੀ ਸੂਚੀ ਉਪਲਬਧ ਕਰਵਾ ਦਿੱਤੀ ਜਾਂਦੀ ਹੈ, ਉਸ ਦੇ ਬਾਅਦ ਉਦਯੋਗ ਆਪਣੇ ਅਨੁਸਾਰ ਨੌਜਵਾਨਾਂ ਨੂੰ ਨੋਕਰੀ ਦਿੰਦੇ ਹਨ।
ਮਨੋਹਰ ਲਾਲ (CM Manohar Lal) ਨੇ ਕਿਹਾ ਕਿ ਸਰਕਾਰੀ ਵਿਭਾਗਾਂ ਵੱਲੋਂ ਨਿਗਮ ਦੇ ਪੋਰਟਲ ‘ਤੇ ਮੈਨਪਾਵਰ ਦੀ ਮੰਗ ਭੇਜੀ ਜਾਂਦੀ ਹੈ, ਉਸ ਦੇ ਅਨੁਰੂਪ ਨਿਰਧਾਰਿਤ ਮਾਨਦੰਡਾਂ ਅਨੁਸਾਰ ਨੰਬਰਾਂ ਦੇ ਆਧਾਰ ‘ਤੇ ਨੌਜਵਾਨਾਂ ਦੀ ਚੋਣ ਕਰ ਕੇ ਵਿਭਾਗ ਨੂੰ ਸੂਚੀ ਦਿੱਤੀ ਜਾਂਦੀ ਹੈ। ਹਾਲਾਂਕਿ ਕਦੀ-ਕਦੀ ਵਿਭਾਗ ਆਪਣੇ ਕਰਮਚਾਰੀਆਂ ਦੀ ਮੰਗ ਵਿਚ ਬਦਲਾਅ ਕਰ ਦਿੰਦੇ ਹਨ, ਜਿਸ ਕਾਰਨ ਚੋਣ ਕੀਤੇ ਨੌਜਵਾਨਾਂ ਨੂੰ ਸਬੰਧਿਤ ਵਿਭਾਗ ਜੁਆਇੰਨ ਨਹੀਂ ਕਰਵਾ ਪਾਉਂਦੇ। ਹੁਣ ਸਰਕਾਰ ਕੌਸ਼ਲ ਰੁਜਗਾਰ ਨਿਗਮ ਦੇ ਪੋਰਟਲ ਨੂੰ ਐਚਆਰਐਮਐਸ ਦੇ ਨਾਲ ਏਕੀਕ੍ਰਿਤ ਕਰ ਰਹੀ ਹੈ। ਹੁਣ ਸਰਕਾਰ ਨੇ ਇਹ ਪ੍ਰਬੰਧ ਕੀਤਾ ਹੈ ਕਿ ਜੇਕਰ ਵਿਭਾਗ ਆਪਣੀ ਮੈਨਪਾਵਰ ਦੀ ਮੰਗ ਵਿਚ ਬਦਲਾਅ ਕਰਨਾ ਚਾਹੁੰਦੇ ਹਨ ਤਾਂ ਉਹ ਨੌਜਵਾਨਾਂ ਦੇ ਚੋਣ ਤੋਂ ਪਹਿਲਾਂ ਕਰ ਸਕਦੇ ਹਨ। ਇਕ ਵਾਰ ਨੌਜਵਾਨਾਂ ਦੀ ਚੋਣ ਹੋ ਗਈ ਤਾਂ ਵਿਭਾਗ ਨੂੰ ਜਰੂਰੀ ਰੂਪ ਨਾਲ ਉਨ੍ਹਾਂ ਨੂੰ ਜੁਆਇੰਨ ਕਰਵਾਉਣਾ ਪਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਵਿਦੇਸ਼ਾਂ ਵਿਚ ਰੁਜਗਾਰ ਦੇ ਮੌਕੇ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਵਿਦੇਸ਼ ਸਹਿਯੋਗ ਵਿਭਾਗ ਦੇ ਸਹਿਯੋਗ ਨਾਲ ਹਰਿਆਣਾ ਕੌਸ਼ਲ ਰੁਜਗਾਰ ਪੋਰਟਲ ਰਾਹੀਂ ਨੌਜਵਾਨਾਂ ਦਾ ਰਜਿਸਟ੍ਰੇਸ਼ਨ ਕਰਵਾਇਆ ਗਿਆ ਹੈ। ਇੰਨ੍ਹਾਂ ਵਿਚ ਇਜਰਾਇਲ ਦੇ ਲਈ ਵੀ ਬਿਨੈ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ 8.69 ਨੌਜਵਾਨਾਂ ਨੇ ਬਿਨੈ ਕੀਤਾ ਸੀ, ਜਿਸ ਵਿੱਚੋਂ 1909 ਨੌਜਵਾਨਾਂ ਨੂੰ ਕੌਸ਼ਲ ਸਿਖਲਾਈ ਪ੍ਰਦਾਨ ਕੀਤੀ ਗਈ ਅਤੇ 219 ਨੌਜਵਾਨਾਂ ਦਾ ਚੋਣ ਕੀਤੀ ਗਈ ਹੈ। ਇੰਨ੍ਹਾਂ ਦੇ ਪਾਸਪੋਰਟ ਦੀ ਤਸਦੀਕ ਚੱਲ ਪ੍ਰਕ੍ਰਿਆ ਚੱਲ ਰਹੀ ਹੈ। ਉਸ ਦੇ ਬਾਅਦ ਊਹ ਇਜਰਾਇਲ ਜਾਣਗੇ। ਇਹ ਸੱਭ ਕੰਮ ਇਜਰਾਇਲ ਸਰਕਾਰ ਅਤੇ ਕੌਮੀ ਕੌਸ਼ਲ ਵਿਕਾਸ ਮਿਸ਼ਨ ਰਾਹੀਂ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਨੌਜਵਾਨਾਂ ਨੂੰ ਇਜਰਾਇਲ ਵਿਚ ਲਗਭਗ 1 ਲੱਖ ਰੁਪਏ ਤੋਂ ਵੱਧ ਤਨਖਾਹ ‘ਤੇ ਰੁਜਗਾਰ ਉਪਲਬਧ ਕਰਵਾਇਆ ਜਾਵੇਗਾ। ਇੰਨ੍ਹਾਂ ਨੌਜਵਾਨਾਂ ਦੇ ਲਈ ਇੰਸ਼ੋਰੈਂਸ ਦੀ ਵੀ ਵਿਵਸਥਾ ਕੀਤੀ ਗਈ ਹੈ।