Site icon TheUnmute.com

ਸ਼੍ਰੀਲੰਕਾ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਆਨਲਾਈਨ ਮਾਰਕੀਟਿੰਗ ਸੈਂਟਰ ਚਲਾਉਣ ਦੇ ਦੋਸ਼ ‘ਚ 21 ਭਾਰਤੀ ਗ੍ਰਿਫਤਾਰ

KIRATPUR SAHIB

ਚੰਡੀਗੜ੍ਹ, 13 ਮਾਰਚ 2024: ਮੀਡੀਆ ਰਿਪੋਰਟਾਂ ਮੁਤਾਬਕ ਸ਼੍ਰੀਲੰਕਾ (Sri Lanka) ਦੇ ਅਧਿਕਾਰੀਆਂ ਨੇ 21 ਭਾਰਤੀ ਨਾਗਰਿਕਾਂ ਨੂੰ ਟੂਰਿਸਟ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਦੇ ਹੋਏ, ਟਾਪੂ ਦੇਸ਼ ਵਿੱਚ ਕਥਿਤ ਗੈਰ-ਕਾਨੂੰਨੀ ਤੌਰ ‘ਤੇ ਔਨਲਾਈਨ ਮਾਰਕੀਟਿੰਗ ਸੈਂਟਰ ਚਲਾਉਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਅਧਿਕਾਰੀਆਂ ਨੇ ਇਸ ਨੂੰ ਟੂਰਿਸਟ ਵੀਜ਼ਾ ‘ਚ ਦਿੱਤੀ ਗਈ ਢਿੱਲ ਦੀ ਉਲੰਘਣਾ ਦੱਸਿਆ ਹੈ। ਟੂਰਿਸਟ ਵੀਜ਼ੇ ‘ਤੇ ਸ੍ਰੀਲੰਕਾ ‘ਚ ਰਹਿ ਰਹੇ ਇਨ੍ਹਾਂ ਸਾਰੇ ਭਾਰਤੀਆਂ ਦੀ ਉਮਰ 24 ਤੋਂ 25 ਸਾਲ ਦੇ ਵਿਚਕਾਰ ਹੈ। ਸਾਰਿਆਂ ਨੂੰ ਮਾਈਗ੍ਰੇਸ਼ਨ ਅਤੇ ਇਮੀਗ੍ਰੇਸ਼ਨ ਵਿਭਾਗ ਨੇ ਹਿਰਾਸਤ ਵਿੱਚ ਲੈ ਲਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਮੁੱਢਲੀ ਜਾਂਚ ਤੋਂ ਬਾਅਦ ਵਿਭਾਗ (Sri Lanka) ਨੇ ਨੇਗੋਂਬੋ ਸ਼ਹਿਰ ਵਿੱਚ ਉਸ ਦੇ ਕਿਰਾਏ ਦੇ ਮਕਾਨ ਦੀ ਤਲਾਸ਼ੀ ਲਈ, ਜਿੱਥੇ ਉਨ੍ਹਾਂ ਨੂੰ ਆਨਲਾਈਨ ਮਾਰਕੀਟਿੰਗ ਸੈਂਟਰ ਬਾਰੇ ਪਤਾ ਲੱਗਾ। ਘਰ ਨੂੰ ਦਫ਼ਤਰ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਜਿੱਥੋਂ ਉਨ੍ਹਾਂ ਨੇ ਕੰਪਿਊਟਰ ਅਤੇ ਹੋਰ ਸਾਮਾਨ ਬਰਾਮਦ ਕੀਤਾ ਸੀ।

Exit mobile version