Site icon TheUnmute.com

ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਤੋਂ 203 ਭਾਰਤੀ ਕੈਦੀਆਂ ਦੀ ਵਤਨ ਵਾਪਸੀ

Attari border

ਅੰਮ੍ਰਿਤਸਰ, 03 ਜੂਨ 2023: ਭਾਰਤ-ਪਾਕਿਸਤਾਨ ਦੇਸ਼ਾਂ ਦਰਮਿਆਨ ਹੋਏ ਸਮਝੌਤਿਆਂ ਤਹਿਤ ਅੱਜ ਗੁਵਾਂਢੀ ਦੇਸ਼ ਪਾਕਿਸਤਾਨ ਨੇ ਆਪਣੀਆਂ ਜੇਲ੍ਹਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਬੰਦ ਸਜ਼ਾਵਾਂ ਪੂਰੀਆਂ ਕਰ ਚੁੱਕੇ 203 ਭਾਰਤੀ ਕੈਦੀ ਮਛੇਰਿਆਂ ਦੀ ਅੱਜ ਵਾਹਘਾ ਪਾਕਿਸਤਾਨ ਅਟਾਰੀ ਸਰਹੱਦ (Attari border) ਰਾਹੀਂ ਵਤਨ ਵਾਪਸ ਹੋਈ ਹੈ | ਦੇਰ ਰਾਤ ਵਤਨ ਪਰਤਨ ਲਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸਕੱਤਰ ਪ੍ਰਤਾਪ ਸਿੰਘ, ਮੈਨਜਰ ਸਤਨਾਮ ਸਿੰਘ ਸਰਾਏ, ਸੁਪਰੀਡੈਂਟ ਸ਼੍ਰੋਮਣੀ ਕਮੇਟੀ ਰਜਿੰਦਰ ਸਿੰਘ ਰੂਬੀ ਅਟਾਰੀ ਦੇ ਉਚੇਚੇ ਯਤਨਾ ਸਦਕਾ ਭਾਰਤੀ ਮਛੇਰਿਆਂ ਲਈ ਅਟਾਰੀ ਸਰਹੱਦ ਵਿਖੇ ਦੇਰ ਰਾਤ ਲੰਗਰ ਪ੍ਰਸ਼ਾਦਿ ਦਾ ਪ੍ਰਬੰਧ ਕੀਤਾ ਗਿਆ |

ਭਾਰਤੀ ਮਛੇਰਿਆਂ ਨੂੰ ਵਤਨ ਖੁਸ਼ੀ ਖੁਸ਼ੀ ਕਰਾਚੀ ਪਾਕਿਸਤਾਨ ਦੀ ਲਾਡੀ ਜੇਲ੍ਹ ਤੋਂ ਰੇਲ ਗੱਡੀ ਰਾਹੀਂ ਲਾਹੌਰ ਉਪਰੰਤ ਦੇਰ ਰਾਤ ਪਾਕਿਸਤਾਨ ਤੋ ਵਾਹਗਾ ਸਰਹੱਦ ਰਸਤੇ ਅਟਾਰੀ ਆਪਣੇ ਵਤਨ ਪੁੱਜੇ ਗਏ ਹਨ, ਰਿਹਾਅ ਹੋ ਕੇ ਵਤਨ ਪੁੱਜੇ ਭਾਰਤੀ ਮਛੇਰਿਆਂ ਸਬੰਧੀ ਜਾਣਕਾਰੀ ਦਿੰਦਿਆਂ ਭਾਰਤ-ਪਾਕਿਸਤਾਨ ਪੀਸ ਫਾਊਂਡੇਸ਼ਨ ਅਤੇ ਡੈਮੋਕਰੇਸੀ ਦੇ ਆਗੂ ਸੀਨੀਅਰ ਪੱਤਰਕਾਰ ਜੇਤਿਨ ਦਸਾਈ ਨੇ ਕਿਹਾ ਕਿ ਆਪਣੇ ਪਰਿਵਾਰਾਂ ਦੀ ਰੋਜ਼ੀ ਰੋਟੀ ਲਈ ਭਾਰਤੀ ਸਮੁੰਦਰ ਦੇ ਗੁਜਰਾਤ ਸਮੁੰਦਰ ਰਸਤੇ ਮੱਛੀਆਂ ਫੜਦੇ ਸਮੇਂ ਭਾਰਤ ਤੋਂ ਪਾਕਿਸਤਾਨ ਦੀ ਹੱਦ ਅੰਦਰ ਦਾਖਲ ਹੋਣ ‘ਤੇ 203 ਕੈਦੀ ਜੋ ਪਿਛਲੇ 24 ਮਹੀਨਿਆਂ ਤੋਂ ਲੈ ਕੇ 30 ਮਹੀਨਿਆਂ ਵਿਚ ਪਾਕਿਸਤਾਨ ਦੀ ਜਲ ਸੈਨਾ ਵੱਲੋਂ ਗ੍ਰਿਫਤਾਰ ਕੀਤੇ ਗਏ ਸਨ|

ਉਹ ਭਾਰਤੀ ਮਛੇਰੇ ਜੋ ਪਾਕਿਸਤਾਨ ਦੀ ਕਰਾਚੀ ਜੇਲ੍ਹਾਂ ਵਿੱਚ ਬੰਦ ਸਨ, ਜੋ ਪਾਕਿਸਤਾਨ ਤੋਂ ਭਾਰਤ ਵਾਪਸ ਵਤਨ ਆਏ, ਜਤਨ ਦਸਾਈਂ ਤੇ ਰਮੇਸ਼ ਯਾਦਵ ਨੇ ਦੱਸਿਆ ਕਿ ਕਰੇ ਰਿਹਾਆ ਕੀਤੇ ਗਏ ਭਾਰਤੀ ਮਛੇਰੇ ਜੋ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਬੰਦ ਸਨ ਉਹ ਭਾਰਤੀ ਗੁਜਰਾਤ, ਮੱਧ ਪ੍ਰਦੇਸ਼ ਤੇ ਹੋਰ ਵੱਖ-ਵੱਖ ਸੂਬਿਆਂ ਦੇ ਕੇਦੀ ਹਨ ਪਾਕਿਸਤਾਨ ਦੀ ਲਾਡੀ ਜੇਲ੍ਹ ਕਰਾਚੀ ਤੋਂ ਰਿਹਾਆ ਹੋ ਕੇ ਨਿਕਲੇ ਭਾਰਤੀ ਮਛੇਰਿਆਂ ਨੂੰ ਪਾਕਿਸਤਾਨ ਦੀ ਮੰਨੀ-ਪ੍ਰਮੰਨੀ ਸੰਸਥਾ ਈਦੀ ਫਾਊਂਡੇਸ਼ਨ ਕਰਾਚੀ ਦੇ ਅਹੁਦੇਦਾਰਾਂ ਵੱਲੋਂ ਵਤਨ ਆਉਣ ਤੇ ਭਾਰਤੀ ਮਛੇਰਿਆਂ ਨੂੰ ਸਨਮਾਨ ਵਜੋਂ ਸਨਮਾਨਤ ਵੀ ਕੀਤਾ ਗਿਆ, ਜੇ ਸੀ ਪੀ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਤੋਂ ਭਾਰਤ ਆਉਣ ਵਾਲੇ ਮਛੇਰਿਆਂ ਦਾ ਇਮੀਗ੍ਰੇਸ਼ਨ/ਕਸਟਮ ਕਲੀਅਰੈਂਸ ਤੋਂ ਬਾਅਦ, ਭਾਰਤੀ ਮਛੇਰਿਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਮੱਛੀ ਪਾਲਣ ਵਿਭਾਗ ਗੁਜਰਾਤ ਦੇ ਉੱਚ ਅਧਿਕਾਰੀ ਤੇ ਗੁਜਰਾਤ ਪੁਲਿਸ ਅਟਾਰੀ ਸਰਹੱਦ ਤੋਂ ਲੈ ਕੇ ਗੁਜਰਾਤ ਲਈ ਰਵਾਨਾ ਹੋਣਗੇ | ਇਸ ਮੌਕੇ ਅਟਾਰੀ ਦੇ ਨਾਇਬ ਤਹਿਸੀਲਦਾਰ ਤੇ ਹੋਰ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਦੇਰ ਰਾਤ ਲੰਗਰ-ਪ੍ਰਸ਼ਾਦਾ ਅਟਾਰੀ ਸਰਹੱਦ ਤੇ ਲਿਆਉਣ ਲਈ ਧੰਨਵਾਦ ਕੀਤਾ ਗਿਆ |

Exit mobile version