Site icon TheUnmute.com

ਪੰਜਾਬ ਦੇ 20,000 ਸਰਕਾਰੀ ਸਕੂਲਾਂ ‘ਚ 31 ਮਾਰਚ 2024 ਤੱਕ ਲੱਗਣਗੇ ਵਾਈ-ਫਾਈ: ਹਰਜੋਤ ਸਿੰਘ ਬੈਂਸ

Harjot Singh Bains

ਚੰਡੀਗੜ੍ਹ, 29 ਨਵੰਬਰ 2023: ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਨੇ ਦਾਅਵਾ ਕਿ 31 ਮਾਰਚ 2024 ਤੱਕ ਪੰਜਾਬ ਦਾ ਕੋਈ ਵੀ ਸਰਕਾਰੀ ਸਕੂਲ ਬਿਨਾਂ ਅਧਿਆਪਕ ਜਾਂ ਸਿੰਗਲ ਅਧਿਆਪਕ ਨਹੀਂ ਹੋਵੇਗਾ | ਉਨ੍ਹਾਂ ਆਖਿਆ ਪੰਜਾਬ ਦੇ 20,000 ਸਰਕਾਰੀ ਸਕੂਲਾਂ ‘ਚ ਵਾਈ-ਫਾਈ ਲੱਗਣਗੇ ।

ਇਨ੍ਹਾਂ ਸਕੂਲਾਂ ਨੂੰ 31 ਮਾਰਚ 2024 ਵਾਈ-ਫਾਈ ਕਰਨ ਦਾ ਟੀਚਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 4000 ਸਕੂਲਾਂ ‘ਚ ਵਾਈਫਾਈ ਲਗਾਇਆ ਜਾ ਚੁੱਕਾ ਹੈ ਤੇ 8000 ਸਕੂਲਾਂ ‘ਚ ਕੰਡਿਆਲੀ ਤਾਰ ਲਗਾਉਣ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਸਕੂਲਾਂ ਦੀ ਬਾਊਂਡਰੀ ਲਈ ₹300 ਕਰੋੜ ਜਾਰੀ ਕਰ ਦਿੱਤੇ ਗਏ ਹਨ |

ਹਰਜੋਤ ਬੈਂਸ (Harjot Singh Bains) ਨੇ ਆਖਿਆ ਕਿ ਮੌਜੂਦਾ ਪੰਜਾਬ ਸਰਕਾਰ ਨੇ ਖਟਕੜ ਕਲਾਂ ਸਰਕਾਰੀ ਸਕੂਲ ਦਾ ਨਾਂ ਸ਼ਹੀਦ -ਏ-ਆਜ਼ਮ ਭਗਤ ਸਿੰਘ ਜੀ ਦੇ ਨਾਮ ‘ਤੇ ਰੱਖਿਆ ਜੋ ਅੱਜ ਤੱਕ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਸੀ |

Exit mobile version