Himachal Pradesh

ਹਿਮਾਚਲ ‘ਚ ਭਾਰੀ ਬਾਰਿਸ਼ ਦੇ ਚੱਲਦੇ ਜ਼ਮੀਨ ਖਿਸਕਣ ਨਾਲ 20 ਘਰਾਂ ਨੂੰ ਪਹੁੰਚਿਆ ਨੁਕਸਾਨ, ਆਵਾਜਾਈ ਠੱਪ

ਚੰਡੀਗੜ੍ਹ 19 ਅਗਸਤ 2022: ਹਿਮਾਚਲ ਪ੍ਰਦੇਸ਼ (Himachal Pradesh) ‘ਚ ਭਾਰੀ ਬਾਰਿਸ਼ ਸਥਾਨਕ ਲੋਕਾਂ ਨੂੰ ਲਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਭਾਰੀ ਬਰਸੀ ਨੇ ਹਿਮਾਚਲ ਦੇ ਕਈ ਜ਼ਿਲ੍ਹਿਆਂ ‘ਚ ਤਬਾਹੀ ਮਚਾਈ ਹੋਈ ਹੈ | ਇਸਦੇ ਨਾਲ ਹੀ ਚੰਬਾ ਜ਼ਿਲੇ ‘ਚ ਅਲਰਟ ਦੇ ਵਿਚਕਾਰ ਰਾਤ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਨਦੀਆਂ ਅਤੇ ਨਾਲਿਆਂ ‘ਚ ਪਾਣੀ ਦਾ ਪੱਧਰ ਵਧਿਆ ਹੋਇਆ ਹੈ |

ਇਸਦੇ ਨਾਲ ਹੀ ਚੰਬਾ (Chamba) ਜ਼ਿਲੇ ‘ਚ ਜ਼ਮੀਨ ਖਿਸਕਣ ਅਤੇ ਮਲਬੇ ਕਾਰਨ ਕਈ ਘਰ ਨੁਕਸਾਨੇ ਗਏ ਹਨ। ਜ਼ਿਲ੍ਹੇ ਦੇ ਭੱਟੀਯਾਤ ਦੇ ਜਤਰੂਂਡ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਇੱਥੇ ਦੋ ਵਾਹਨ ਤੇਜ ਪਾਣੀ ਦੇ ਵਹਾਅ ‘ਚ ਵਹਿ ਗਏ ਹਨ ਅਤੇ 20 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਸੂਚਨਾ ਮਿਲਣ ‘ਤੇ ਪ੍ਰਸ਼ਾਸਨ ਦੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਐਸਡੀਐਮ ਡਲਹੌਜ਼ੀ ਜਗਨ ਠਾਕੁਰ ਨੇ ਦੱਸਿਆ ਕਿ ਭਾਰੀ ਬਾਰਿਸ਼ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ।

ਸਟੇਟ ਡਿਜ਼ਾਸਟਰ ਆਪ੍ਰੇਸ਼ਨ ਸੈਂਟਰ ਸ਼ਿਮਲਾ ਦੀ ਰਿਪੋਰਟ ਮੁਤਾਬਕ ਸੂਬੇ ਦੀਆਂ 87 ਸੜਕਾਂ ਸ਼ੁੱਕਰਵਾਰ ਸਵੇਰ ਤੱਕ ਆਵਾਜਾਈ ਲਈ ਬੰਦ ਕਰ ਦਿੱਤੀਆਂ ਗਈਆਂ। ਇਸ ਤੋਂ ਇਲਾਵਾ 38 ਬਿਜਲੀ ਟਰਾਂਸਫਾਰਮਰ ਅਤੇ ਤਿੰਨ ਪੀਣ ਵਾਲੇ ਪਾਣੀ ਦੇ ਪ੍ਰਾਜੈਕਟ ਵੀ ਪ੍ਰਭਾਵਿਤ ਹਨ। ਚੰਬਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 37 ਅਤੇ ਕੁੱਲੂ ਵਿੱਚ 32 ਸੜਕਾਂ ਠੱਪ ਹਨ। ਮਾਨਸੂਨ ਸੀਜ਼ਨ ਦੌਰਾਨ ਸੂਬੇ ਵਿੱਚ ਲਗਾਤਾਰ ਬਾਰਿਸ਼ ਪੈਣ ਕਾਰਨ ਹੁਣ ਤੱਕ 1,13,043 ਲੱਖ ਰੁਪਏ ਦੀ ਜਾਇਦਾਦ ਦਾ ਨੁਕਸਾਨ ਹੋਇਆ ਹੈ।

Scroll to Top