Site icon TheUnmute.com

ਹਿਮਾਚਲ ਪ੍ਰਦੇਸ਼ ਦੇ 2 ਸੀਨੀਅਰ IAS ਅਧਿਕਾਰੀ ਕੇਂਦਰ ‘ਚ ਨਿਭਾਉਣਗੇ ਸੇਵਾ

Himachal Pradesh

ਚੰਡੀਗੜ੍ਹ, 7 ਅਗਸਤ 2024: ਕੇਂਦਰੀ ਕੈਬਨਿਟ ਕਮੇਟੀ (ACC) ਨੇ ਹਿਮਾਚਲ ਪ੍ਰਦੇਸ਼ ਕੇਡਰ ਦੇ 2 ਸੀਨੀਅਰ ਆਈਏਐਸ ਅਧਿਕਾਰੀਆਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। 1996 ਬੈਚ ਦੇ ਮਨੀਸ਼ ਗਰਗ ਅਤੇ ਹਿਮਾਚਲ ਪ੍ਰਦੇਸ਼ (Himachal Pradesh) ਤੋਂ 1999 ਬੈਚ ਦੇ ਅਮਨਦੀਪ ਗਰਗ ਹੁਣ ਕੇਂਦਰ ‘ਚ ਸੇਵਾ ਨਿਭਾਉਣਗੇ । ਸੁਬਦੇ ‘ਚ ਦੋਵੇਂ ਅਧਿਕਾਰੀ ਪ੍ਰਮੁੱਖ ਸਕੱਤਰ ਰੈਂਕ ਦੇ ਹਨ।

ਹਿਮਾਚਲ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਮਨੀਸ਼ ਗਰਗ ਨੂੰ ਕੇਂਦਰੀ ਚੋਣ ਕਮਿਸ਼ਨ ‘ਚ ਉਪ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਵਧੀਕ ਸਕੱਤਰ ਰੈਂਕ ਦੀ ਤਨਖਾਹ ਮਿਲੇਗੀ। ਸੂਬੇ ਵਿੱਚ ਜੰਗਲਾਤ, ਪਰਸੋਨਲ ਅਤੇ ਲੋਕ ਨਿਰਮਾਣ ਵਿਭਾਗ ਦੀ ਦੇਖ-ਰੇਖ ਕਰ ਰਹੇ ਅਮਨਦੀਪ ਗਰਗ ਨੂੰ ਕੇਂਦਰੀ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ‘ਚ ਵਧੀਕ ਸਕੱਤਰ ਵਜੋਂ ਤਾਇਨਾਤ ਕੀਤਾ ਗਿਆ ਹੈ।

Exit mobile version