Site icon TheUnmute.com

ਮਾਨਸਾ ਵਿਖੇ ਕ.ਤ.ਲ ਮਾਮਲੇ ‘ਚ 2 ਜਣੇ ਕਾਬੂ, ਮਾਨਸਾ ਪੁਲਿਸ ਨੇ ਦੱਸੀ ਵਾਰਦਾਤ ਦੀ ਅਸਲ ਵਜ੍ਹਾ

Mansa police

ਮਾਨਸਾ, 03 ਅਕਤੂਬਰ 2024: ਮਾਨਸਾ ਪੁਲਿਸ (Mansa police) ਨੇ ਕਤਲ ਦੇ ਮਾਮਲੇ ‘ਚ ਸ਼ਾਮਲ ਦੋ ਵਿਅਕਤੀਆਂ ਨੂੰ ਕੁੱਝ ਹੀ ਘੰਟਿਆਂ ਗ੍ਰਿਫਤਾਰ ਕਰ ਲਿਆ ਹੈ | ਇਸ ਸੰਬੰਧੀ ਮਾਨਸਾ ਪੁਲਿਸ ਦੇ ਸੀਨੀਅਰ ਕਪਤਾਨ, ਆਈ.ਪੀ.ਐਸ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਬੀਤੇ ਦਿਨ ਨੂੰ ਥਾਣਾ ਸਰਦੂਲਗੜ੍ਹ ਪੁਲਿਸ ਨੂੰ ਸੂਚਨਾ ਮਿਲੀ ਕਿ ਪਿੰਡ ਖੈਰਾ ਖੁਰਦ ਵਿਖੇ ਰਾਧੇ ਸ਼ਾਮ (ਉਮਰ 39 ਸਾਲ) ਪੁੱਤਰ ਜਗਦੀਸ਼ ਰਾਮ ਵਾਸੀ ਖੈਰਾ ਖੁਰਦ ਦਾ ਰਾਤ ਸਮੇਂ ਕਿਸੇ ਅਣਪਛਾਤੇ ਵਿਅਕਤੀਆਂ ਨੇ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਅਤੇ ਉਸਦੀ ਕਾਰ ETIOS CROSS ਨੰਬਰ ਪੀ.ਬੀ 31 ਪੀ 5373 ਦੀ ਵੀ ਭੰਨਤੋੜ ਕੀਤੀ।

ਇਸ ਮਾਮਲੇ ‘ਚ ਪੁਲਿਸ (Mansa police) ਨੇ ਅਭੈ ਰਾਮ ਪੁੱਤਰ ਸੀਤਾ ਰਾਮ ਵਾਸੀ ਖੈਰਾ ਖੁਰਦ ਦੇ ਬਿਆਨ ‘ਤੇ ਕੇਸ :ਨੰ:158 ਮਿਤੀ 02.10.24 ਅ/ਧ 103(1), 324(4), 324(5), 61(2), 191(3),190 ਬੀ.ਐਨ.ਐਸ ਥਾਣਾ ਸਰਦੂਲਗੜ੍ਹ ਬਰਖਿਲਾਫ ਅਕਬਰ ਸਲੀਮ,ਪ੍ਰਵੀਨ ਕੁਮਾਰ, ਪ੍ਰਮੋਦ ਕੁਮਾਰ, ਸੁਨੀਲ ਕੁਮਾਰ, ਸੁਭਾਸ ਰਾਮ, ਆਤਮਾ ਰਾਮ ਪੁੱਤਰ ਰਾਮ ਮੂਰਤੀ, ਆਤਮਾ ਰਾਮ ਪੁੱਤਰ ਲਿਖਮਾ ਰਾਮ, ਮੋਹਿਤ ਕੁਮਾਰ, ਸੁਭਾਸ ਚੰਦਰ, ਆਤਮਾ ਰਾਮ ਪੁੱਤਰ ਸੰਕਰ ਲਾਲ, 2 ਨਾਮਲੂਮ ਵਿਅਕਤੀਆਂ ਦਰਜ ਰਜਿਸਟਰ ਕੀਤਾ ਗਿਆ।

ਪੜਤਾਲ ਦੌਰਾਨ ਅੱਜ ਮਤੀ ਦਾਸ ਉਰਫ ਪੋਪਲੀ ਪੁੱਤਰ ਰਾਜ ਕੁਮਾਰ, ਭਰਤ ਸਿੰਘ ਉਰਫ ਚਾਨਣ ਰਾਮ ਪੁੱਤਰ ਹਿੰਮਤ ਸਿੰਘ, ਈਸ਼ਵਰ ਪੁੱਤਰ ਬਹਾਲ,ਵਿਕਾਸ ਪੁੱਤਰ ਭੂਪ ਰਾਮ ਅਤੇ ਰਵੀ ਪੁੱਤਰ ਜੈਲਾ ਰਾਮ ਵਾਸੀਆਨ ਖੈਰਾ ਖੁਰਦ ਨੂੰ ਰਾਹੀਂ ਰਿਪੋਰਟ ਨੰਬਰ 26 ਮਿਤੀ 03 ਅਕਤੂਬਰ 2024 ਨਾਲ ਮੁਕੱਦਮਾ ‘ਚ ਬਤੌਰ ਮੁਲਜ਼ਮ ਨਾਮਜ਼ਦ ਕਰਕੇ ਮੁੱਖ ਅਫਸਰ ਥਾਣਾ ਸਰਦਲੂਗੜ੍ਹ, ਸੀ.ਆਈ.ਏ ਟੀਮ ਅਤੇ ਸਪੈਸ਼ਲ ਬ੍ਰਾਂਚ, ਮਾਨਸਾ ਦੀ ਟੀਮ ਵੱਲੋ ਮੁਸ਼ਤੈਦੀ ਨਾਲ ਕੰਮ ਕਰਦੇ ਹੋਏ ਮੁਲਜ਼ਮਮਤੀ ਦਾਸ ਪੁੱਤਰ ਰਾਜ ਕੁਮਾਰ ਅਤੇ ਭਰਤ ਸਿੰਘ ਉਰਫ ਚਾਨਣ ਰਾਮ ਪੁੱਤਰ ਹਿੰਮਤ ਸਿੰਘ ਵਾਸੀ ਖੈਰਾ ਖੁਰਦ ਨੂੰ ਮੋਟਰਸਾਇਕਲ ਨੰਬਰ HR-24V-5810ਬਜ਼ਾਜ਼ ਸੀ.ਟੀ 100 ਰੰਗ ਕਾਲਾ ਨੀਲਾ ਜਿਸਨੂੰ ਮਤੀ ਦਾਸ ਚਲਾ ਰਿਹਾ ਸੀ|

ਉਸਨੂੰ ਪਿੰਡ ਝੰਡਾ ਕਲਾਂ ਦੇ ਝੰਡੇ ਵਾਲੇ ਗੇਟ ਨਜ਼ਦੀਕ ਨਾਕਾ ਲਗਾਕੇ ਗ੍ਰਿਫਤਾਰ ਕੀਤਾ ਗਿਆ। ਮੁੱਢਲੀ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਮੁੱਖ ਸ਼ਾਜਿਸ਼ਕਰਤਾ ਮਤੀ ਦਾਸ ਉਰਫ ਪੋਪਲੀ ਵੱਲੋਂ ਕਰੀਬ 4/5 ਮਹੀਨੇ ਪਹਿਲਾਂ ਪਿੰਡ ਖੈਰਾ ਖੁਰਦ ਦੇ ਸਾਬਕਾ ਸਰਪੰਚ ਭਜਨ ਲਾਲ ਦੇ ਘਰ ਵਿਆਹ ਸਮਾਗਮ ਦੌਰਾਨ ਕਿਸੇ ਲੜਕੀ ਨਾਲ ਗਲਤ ਹਰਕਤ ਕਰਨ ਕਰਕੇ ਮ੍ਰਿਤਕ ਰਾਧੇ ਸ਼ਾਮ ਅਤੇ ਭਜਨ ਲਾਲ ਸਾਬਕਾ ਸਰਪੰਚ ਨੇ ਮਤੀ ਦਾਸ ਉਰਫ ਪੋਪਲੀ ਅਤੇ ਉਸਦੇ ਪਿਓ ਦੀ ਕੁੱਟਮਾਰ ਕੀਤੀ ਸੀ। ਇਸੇ ਰੰਜਿਸ਼ ਦੇ ਚਲਦਿਆਂ ਹੀ ਮਤੀ ਦਾਸ ਉਰਫ ਪੋਪਲੀ ਨੇ ਭਰਤ ਸਿੰਘ ਉਰਫ ਚਾਨਣ, ਰਵੀ ਕੁਮਾਰ,ਈਸ਼ਵਰ ਅਤੇ ਵਿਕਾਸ ਕੁਮਾਰ ਉਰਫ ਵਿੱਕੀ ਨਾਲ ਸ਼ਾਜਿਸ਼ ਰਚੀ ।

ਸਾਜਿਸ਼ ਤਹਿਤ ਮਿਤੀ 1ਅਕਤੂਬਰ 2024 ਨੂੰ ਜਦੋਂ ਰਾਧੇ ਸ਼ਾਮ ਸਾਬਕਾ ਸਰਪੰਚ ਭਜਨ ਲਾਲ ਦੇ ਘਰੋਂ ਰਾਤ ਨੂੰ ਆਪਣੀ ਕਾਰ ‘ਤੇ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਰਵੀ ਕੁਮਾਰ ਨੇ ਉਸਦੀ ਰੈਕੀ ਕਰਕੇ ਮਤੀ ਦਾਸ ਨੂੰ ਦੱਸ ਦਿੱਤਾ, ਜਿਸ ‘ਤੇ ਭਰਤ ਕੁਮਾਰ ਨੇ ਉਸਦੀ ਕਾਰ ਅੱਗੇ ਰਸਤੇ ‘ਚ ਆਪਣਾ ਮੋਟਰ ਸਾਇਕਲ ਸੁੱਟ ਦਿੱਤਾ | ਜਦੋਂ ਰਾਧੇ ਸ਼ਾਮ ਆਪਣੀ ਕਾਰ ‘ਚੋਂ ਬਾਹਰ ਆਇਆ ਤਾਂ ਮਤੀ ਦਾਸ ਉਰਫ ਪੋਪਲੀ ਵਗੈਰਾ ਨੇ ਡੰਡਿਆ ਨਾਲ ਕੁੱਟ-ਕੁੱਟ ਕੇ ਰਾਧੇ ਸ਼ਾਮ ਦਾ ਕਤਲ ਕਰ ਦਿੱਤਾ ਅਤੇ ਉਸਦੀ ਲਾਸ਼ ਨੂੰ ਪਿੰਡ ਦੇ ਸਟੇਡੀਅਮ ‘ਚ ਸੁੱਟ ਦਿੱਤੀ ।

ਪੁਲਿਸ (Mansa police) ਮੁਤਾਬਕ ਇਹ ਕਤਲ ਮਤੀ ਦਾਸ ਉਰਫ ਪੋਪਲੀ ਅਤੇ ਉਸਦੇ ਪਿਓ ਦੀ ਵਿਆਹ ਸਮਾਗਮ ਦੌਰਾਨ ਕੁੱਟਮਾਰ ਦੀ ਰੰਜਿਸ਼ ਤਹਿਤ ਹੀ ਹੋਇਆ ਹੈ, ਜਿਸਦਾ ਪੰਚਾਇਤੀ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਦੱਸਿਆ ਗਿਆ ਕਿ ਗ੍ਰਿਫਤਾਰ ਮੁਲਜਮਾਂ ਨੂੰ ਅਦਲਾਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਇਸਤੋਂ ਇਲਾਵਾ ਵਾਰਦਤ ‘ਚ ਸ਼ਾਮਲ ਬਾਕੀ ਜਣਿਆਂ ਨੂੰ ਗ੍ਰਿਫਤਾਰ ਕਰਨ ਲਈ ਐਸ.ਆਈ.ਟੀ ਦਾ ਗਠਨ ਕੀਤਾ ਗਿਆ ਹੈ। ਐਸ.ਆਈ.ਟੀ ਵੱਲੋਂ ਮੁਕੱਦਮਾ ਦੀ ਤਫਤੀਸ ਹਰ ਪਹਿਲੂ ਨੂੰ ਵਾਚਦੇ ਹੋਏ ਨਿਰਪੱਖ ਅਤੇ ਸੁਚੱਜੇ ਢੰਗ ਨਾਲ ਕੀਤੀ ਜਾਵੇਗੀ।

Exit mobile version