ਹਿਮਾਚਲ

ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਆ ਰਹੀ ਕਾਰ ‘ਚੋਂ 2 ਕਰੋੜ ਰੁਪਏ ਦੀ ਨਕਦੀ ਬਰਾਮਦ

ਚੰਡੀਗੜ੍ਹ 29 ਅਕਤੂਬਰ 2022: ਹਿਮਾਚਲ ਪੁਲਿਸ ਵਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਅੰਦਰ ਨਾਕੇ ਲਗਾ ਕੇ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਕਾਂਗੜਾ ਜ਼ਿਲ੍ਹੇ ਦੇ ਥਾਣਾ ਡਮਟਾਲ ਪੁਲਿਸ ਨੇ ਇਕ ਕਾਰ ਦੀ ਤਲਾਸ਼ੀ ਦੌਰਾਨ ਗੱਡੀ ‘ਚੋਂ 2 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ।

ਇਹ ਨਕਦੀ ਚੰਡੀਗੜ੍ਹ ਨੰਬਰ ਵਾਲੀ ਕਾਰ ਤੋਂ ਦੀ ਬਰਾਮਦ ਕੀਤੀ। ਗੱਡੀ ਵਿੱਚ ਸਵਾਰ ਦੋ ਨੌਜਵਾਨਾਂ ਨੇ ਬਰਾਮਦ ਹੋਈ ਰਕਮ ਸਬੰਧੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ, ਜਿਸ ਤੋਂ ਬਾਅਦ ਪੁਲਿਸ ਨੇ ਨਕਦੀ ਜ਼ਬਤ ਕਰ ਲਈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਪੈਸਾ ਵਿਧਾਨ ਸਭਾ ਚੋਣਾਂ ਨੂੰ ਪ੍ਰਭਾਵਿਤ ਕਰਨ ਦੇ ਇਰਾਦੇ ਲਿਆਂਦਾ ਜਾ ਰਿਹਾ ਸੀ।

ਐਸਐਚਓ ਡਮਟਾਲ ਕਲਿਆਣ ਸਿੰਘ ਨੇ ਦੱਸਿਆ ਕਿ ਜਲੰਧਰ ਤੋਂ ਡਮਟਾਲ ਵੱਲ ਆ ਰਹੀ ਗੱਡੀ ਵਿੱਚ ਸਵਾਰ ਮੁਲਜ਼ਮ ਨੌਜਵਾਨਾਂ ਹਰਸ਼ਿਤ ਇੰਦਰ ਪਾਲ ਸਿੰਘ ਅਤੇ ਢਿੱਲੋਂ ਤੋਂ ਵੀ ਪੁਲੀਸ ਪੁੱਛਗਿੱਛ ਕਰ ਰਹੀ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਪੈਸਾ ਕਿੱਥੋਂ ਲਿਆਇਆ ਗਿਆ ਅਤੇ ਕਿੱਥੇ ਲਿਆ ਜਾ ਰਿਹਾ ਸੀ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਪੈਸਾ ਹਿਮਾਚਲ ਵਿੱਚ ਹੋ ਰ

Scroll to Top