ਨਿਊਜੀਲੈਂਡ, 01 ਫਰਵਰੀ 2024: ਨਿਊਜੀਲੈਂਡ ‘ਚ ਦੋ ਬੀਚ ਨੂੰ ਦੁਨੀਆਂ ਦੇ ਸਭ ਤੋਂ ਸ਼ਾਨਦਾਰ ਤੇ ਸੋਹਣੇ ਬੀਚ (beautiful beaches) ਦਾ ਐਲਾਨਿਆ ਗਿਆ ਹੈ | ਲੋਨਲੀ ਪਲੈਨਟ ਨੇ ਇੱਕ ਤਾਜ਼ਾ ਜਾਰੀ ਸੂਚੀ ਅਨੁਸਾਰ ਨਿਊਜੀਲੈਂਡ ਦੇ 2 ਬੀਚਾਂ ਨੂੰ ਦੁਨੀਆਂ ਦੇ ਸਭ ਤੋਂ ਸ਼ਾਨਦਾਰ ਤੇ ਸੋਹਣੇ ਬੀਚ ਹੋਣ ਦਾ ਮਾਣ ਹਾਸਲ ਹੋਇਆ ਹੈ। ਇੱਕ ਬੀਚ ਤਾਂ ਕੋਰਮੰਡਲ ਪੈਨੀਸੁਲਾ ਦਾ ਕੈਥਡਰਲ ਕੋਵ ਬੀਚ ਹੈ ਤੇ ਦੂਜਾ ਬੀਚ ਐਬਲ ਤਾਸਮਨ ਨੈਸ਼ਨਲ ਪਾਰਕ ਦਾ ਆਵਾਰੋਆ ਬੀਚ ਹੈ। ਆਵਾਰੋਆ ਬੀਚ 2016 ਵਿੱਚ 39,000 ਨਿਊਜੀਲੈਂਡ ਵਾਸੀਆਂ ਨੇ ਰੱਲਕੇ ਇਸਨੂੰ $2.25 ਮਿਲੀਅਨ ਵਿੱਚ ਖ੍ਰੀਦਿਆ ਸੀ ਤਾਂ ਜੋ ਇਸ ਬੀਚ ਦੀ ਖੂਬਸੂਰਤੀ ਕਿਸੇ ਇੱਕ ਦੀ ਨਾ ਹੋ ਕੇ ਸਾਰਿਆਂ ਦੀ ਬਣੀ ਰਹੇ।