Site icon TheUnmute.com

ਆਦਮਪੁਰ ‘ਚ ਬਜ਼ੁਰਗ ਕਵਾੜੀਏ ਨੂੰ ਨਿਕਲੀ 2.5 ਕਰੋੜ ਰੁਪਏ ਲਾਟਰੀ, 50 ਸਾਲਾਂ ਤੋਂ ਖਰੀਦ ਰਿਹੈ ਟਿਕਟ

Lottery

ਚੰਡੀਗੜ੍ਹ, 27 ਅਗਸਤ 2024: ਜਲੰਧਰ ਜ਼ਿਲ੍ਹੇ ਦੇ ਆਦਮਪੁਰ ਕਸਬੇ ‘ਚ ਕਵਾੜ ਦਾ ਕੰਮ ਕਰਨ ਵਾਲਾ ਬਜ਼ੁਰਗ ਰਾਤੋ-ਰਾਤ ਕਰੋੜਪਤੀ ਬਣ ਗਿਆ | ਦਰਅਸਲ, ਸਕਰੈਪ ਡੀਲਰ ਬਜ਼ੁਰਗ ਨੂੰ ਕਰੀਬ 2.5 ਕਰੋੜ ਰੁਪਏ ਦੀ ਲਾਟਰੀ (Lottery) ਨਿਕਲੀ ਹੈ। ਪ੍ਰੀਤਮ ਲਾਲ ਜੱਗੀ ਵਾਸੀ ਆਦਮਪੁਰ ਨੇ ਰੱਖੜੀ ਬੰਪਰ ਦੀ ਟਿਕਟ ਖਰੀਦੀ ਸੀ। ਜਿਸ ਦੀ ਜੇਤੂ ਰਕਮ 2.5 ਕਰੋੜ ਰੁਪਏ ਸੀ।

ਕੱਲ੍ਹ ਅਖਬਾਰ ‘ਚ ਪੜ੍ਹਿਆ ਕਿ ਉਹ ਇਸ ਸਾਲ ਦੀ ਰੱਖੜੀ ਬੰਪਰ ਲਾਟਰੀ ਦਾ ਜੇਤੂ ਹੈ। ਪ੍ਰੀਤਮ ਨੇ ਕਿਹਾ ਕਿ ਪਹਿਲਾਂ ਤਾਂ ਉਸਨੂੰ ਵਿਸ਼ਵਾਸ ਨਹੀਂ ਹੋਇਆ ਕਿ ਲਾਟਰੀ ਜਿੱਤ ਗਿਆ ਹੈ, ਪਰ ਫਿਰ ਸ਼ਹਿਰ ਤੋਂ ਲਾਟਰੀ (Lottery) ਵੇਚਣ ਵਾਲੀ ਏਜੰਸੀ ਦਾ ਫੋਨ ਆਇਆ, ਜਿਸ ਤੋਂ ਬਾਅਦ ਪ੍ਰੀਤਮ ਨੂੰ ਯਕੀਨ ਹੋਇਆ | ਪ੍ਰੀਤਮ ਕਵਾੜ ਦਾ ਕੰਮ ਕਰਕੇ ਆਪਣੀ ਰੋਜ਼ੀ-ਰੋਟੀ ਕਮਾਉਂਦਾ ਹੈ | ਇਸ ਕੰਮ ਨਾਲ ਅੱਜ ਤੱਕ ਨਾ ਤਾਂ ਉਹ ਆਪਣਾ ਘਰ ਬਣਾ ਸਕਿਆ ਅਤੇ ਨਾ ਹੀ ਆਪਣੀ ਦੁਕਾਨ ਬਣ ਸਕਿਆ ਸੀ ।

ਪ੍ਰੀਤਮ ਸਿੰਘ ਨੇ ਦੱਸਿਆ ਕਿ ਉਸ ਨੇ ਉਕਤ ਲਾਟਰੀ ਪਿਛਲੇ ਹਫਤੇ ਸ਼ਹਿਰ ਤੋਂ ਆਏ ਸੇਵਕ ਨਾਮਕ ਵਿਅਕਤੀ ਤੋਂ ਖਰੀਦੀ ਸੀ। ਇਹ ਟਿਕਟ ਉਸਨੇ ਆਪਣੀ ਘਰਵਾਲੀ ਦੇ ਨਾਂ ‘ਤੇ ਖਰੀਦੀ ਸੀ। ਪ੍ਰੀਤਮ ਨੇ ਕਿਹਾ ਕਿ ਪੈਸੇ ਮਿਲਣ ਤੋਂ ਬਾਅਦ ਮੈਂ 25 ਫੀਸਦੀ ਪੈਸਾ ਸਮਾਜਿਕ ਕੰਮਾਂ ‘ਚ ਲਗਾਵਾਂਗਾ। ਪ੍ਰੀਤਮ ਸਿੰਘ ਨੇ ਅੱਗੇ ਦੱਸਿਆ ਕਿ ਮੈਂ ਪਿਛਲੇ 50 ਸਾਲਾਂ ਤੋਂ ਲਾਟਰੀ ਦੀਆਂ ਟਿਕਟਾਂ ਖਰੀਦ ਰਿਹਾ ਹਾਂ।

Exit mobile version