Site icon TheUnmute.com

Kolkata: ਕ੍ਰਿਸਮਸ ਮੌਕੇ ਤੇ ਕੋਲਕਾਤਾ ਦੇ ਪਾਰਕ ਸਟ੍ਰੀਟ ‘ਚ ਮਾਸਕ ਨਾ ਪਹਿਨਣ ਕਾਰਨ 191 ਲੋਕ ਗ੍ਰਿਫਤਾਰ

Park Street in Kolkata

ਚੰਡੀਗੜ੍ਹ 26 ਦਸੰਬਰ 2021: ਓਮੀਕਰੋਨ ਦੀ ਧਮਕੀ ਦੇ ਵਿਚਕਾਰ ਕ੍ਰਿਸਮਸ (Christmas) ਦੇ ਜਸ਼ਨ ਦੌਰਾਨ ਕੋਲਕਾਤਾ (Kolkata) ਤੋਂ ਕਈ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਸੱਚਮੁੱਚ ਡਰਾਉਣ ਵਾਲੀਆਂ ਹਨ। ਕ੍ਰਿਸਮਿਸ (Christmas) ਮਨਾਉਣ ਲਈ ਪਾਰਕ ਸਟ੍ਰੀਟ(Park street) ਖੇਤਰ ਵਿੱਚ ਭਾਰੀ ਭੀੜ ਇਕੱਠੀ ਹੋਈ। ਇਸ ਦੌਰਾਨ ਨਿਯਮਾਂ ਦੀਆਂ ਵੀ ਧੱਜੀਆਂ ਉਡਾਈਆਂ ਗਈਆਂ। ਕ੍ਰਿਸਮਸ ਜਸ਼ਨ ‘ਤੇ ਕੋਲਕਾਤਾ ਦੇ ਵੱਖ-ਵੱਖ ਹਿੱਸਿਆਂ ਤੋਂ ਵੱਖ-ਵੱਖ ਗੈਰ-ਕਾਨੂੰਨੀ ਗਤੀਵਿਧੀਆਂ ਦੇ ਦੋਸ਼ਾਂ ‘ਚ 80 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇੱਕ ਸੀਨੀਅਰ ਪੁਲਸ (police)ਅਧਿਕਾਰੀ ਨੇ ਦੱਸਿਆ ਕਿ ਭੀੜ ਦੌਰਾਨ ਮਾਸਕ ਨਾ ਪਹਿਨਣ ਕਾਰਨ 191 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।

ਸ਼ਹਿਰ ਦੇ ਪਾਰਕ ਸਟਰੀਟ (Park street) ਇਲਾਕੇ ‘ਚ ਸ਼ੁੱਕਰਵਾਰ ਰਾਤ ਕਰੀਬ 11.35 ਵਜੇ ਇਕ ਪੱਬ ਦੇ ਬਾਹਰ ਹੰਗਾਮਾ ਕਰਨ ਤੋਂ ਰੋਕਣ ਆਏ ਪੁਲਸ ਕਰਮਚਾਰੀਆਂ ‘ਤੇ ਕਥਿਤ ਤੌਰ ‘ਤੇ ਹਮਲਾ ਕਰਨ ਦੇ ਦੋਸ਼ ‘ਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪੱਬ ਦੇ ਸੰਚਾਲਕਾਂ ਨੇ ਪਰੇਸ਼ਾਨੀ ਪੈਦਾ ਕਰਨ ਲਈ ਚਾਰ ਲੋਕਾਂ ਨੂੰ ਬਾਹਰ ਕੱਢ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਸੁਰੱਖਿਆ ਗਾਰਡ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਅਣਸੁਖਾਵੀਂ ਗਤੀਵਿਧੀਆਂ ਨੂੰ ਰੋਕਣ ਲਈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ 3000 ਤੋਂ ਵੱਧ ਪੁਲਸ ਮੁਲਾਜ਼ਮ ਤੈਨਾਤ ਕੀਤੇ ਗਏ ਹਨ। ਸੀਨੀਅਰ ਅਧਿਕਾਰੀ ਨੇ ਕਿਹਾ, “ਤਿਉਹਾਰਾਂ ਦੌਰਾਨ ਗੜਬੜ ਪੈਦਾ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਰੋਕਣ ਲਈ ਅਸੀਂ ਪੂਰੇ ਸ਼ਹਿਰ ਵਿੱਚ ਸਾਦੇ ਕੱਪੜਿਆਂ ਵਿੱਚ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਹਨ।”

Exit mobile version