Site icon TheUnmute.com

ਛੱਤੀਸਗੜ੍ਹ ਦੇ ਬਸਤਰ ਸੰਭਾਗ ’ਚ ਤਾਇਨਾਤ 190 ਜਵਾਨ ਹੋਏ ਕੋਰੋਨਾ ਸੰਕ੍ਰਮਿਤ

Chhattisgarh

ਚੰਡੀਗੜ੍ਹ 17 ਜਨਵਰੀ 2022: ਭਾਰਤ ‘ਚ ਵੱਧ ਰਹੇ ਕੋਰੋਨਾ (Corona) ਦੇ ਪ੍ਰਕੋਪ ਨੇ ਹੁਣ ਭਾਰਤੀ ਸੈਨਾ ਦੇ ਜਵਾਨਾਂ ਨੂੰ ਵੀ ਆਪਣੀ ਲਪੇਟ ‘ਚ ਲੈਣਾ ਸ਼ੁਰੂ ਕਰ ਦਿੱਤਾ ਹੈ | ਛੱਤੀਸਗੜ੍ਹ (Chhattisgarh ) ਦੇ ਬਸਤਰ ਸੰਭਾਗ ’ਚ ਤਾਇਨਾਤ ਹੁਣ ਤਕ 190 ਜਵਾਨ (solider) ਕੋਰੋਨਾ ਸੰਕ੍ਰਮਿਤ (Corona Positive) ਪਾਏ ਗਏ ਹਨ। ਸੂਤਰਾਂ ਦੇ ਮੁਤਾਬਕ ਸਭ ਤੋਂ ਜ਼ਿਆਦਾ 160 ਜਵਾਨ ਸੁਕਮਾ ਜ਼ਿਲ੍ਹੇ ’ਚ ਪਾਜ਼ੇਟਿਵ ਪਾਏ ਗਏ ਹਨ। ਇਸਤੋਂ ਇਲਾਵਾ 19 ਜਵਾਨ ਬੀਜਾਪੁਰ ਅਤੇ 10 ਜਵਾਨ ਨਾਰਾਇਣਪੁਰ ਜ਼ਿਲ੍ਹੇ ’ਚ ਵੀ ਪਾਜ਼ੇਟਿਵ ਹੋਏ ਹਨ। ਛੁੱਟੀ ਤੋਂ ਪਰਤਨ ਦੇ ਬਾਅਦ ਜਵਾਨਾਂ ਨੂੰ ਪਹਿਲਾਂ ਇਕਾਂਤਵਾਸ ’ਚ ਰੱਖਣ ਤੋਂ ਬਾਅਦ ਉਨ੍ਹਾਂ ਦੀ ਜਾਂਚ ਕੀਤੀ ਗਈ ਹੈ।

ਆਈ.ਜੀ. ਸਨਰੋਦਰਰਾਜ ਨੇ ਦੱਸਿਆ ਕਿ ਕੋਰੋਨਾ ਦੀ ਪਹਿਲੀ ਅਤੇ ਦੂਜੀ ਲਹਿਰ ਦੀ ਤਰ੍ਹਾਂ ਇਸ ਵਾਰ ਵੀ ਸਾਵਧਾਨੀ ਵਰਤੀ ਜਾ ਰਹੀ ਹੈ। ਸੰਭਾਗ ’ਚ ਸਥਾਪਿਤ ਕੈਂਪਾਂ ’ਚ ਛੁੱਟੀ ਤੋਂ ਬਾਅਦ ਜਵਾਨਾਂ ਨੂੰ 14 ਦਿਨਾਂ ਤਕ ਇਕਾਂਤਵਾਸ ’ਚ ਰੱਖਣ ਲਈ ਕੈਂਪ ਦੇ ਕੰਪਲੈਕਸ ’ਚ ਹੀ ਕੁਆਰਟਾਇਨ ਸੈਂਟਰ ਬਣਾਇਆ ਗਿਆ ਹੈ। ਪੂਰੀ ਜਾਂਚ ਅਤੇ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਕੋਵਿਡ ਪ੍ਰੋਟੋਕੋਲ ਦਾ ਪਾਲਣ ਕਰਦੇ ਹੋਏ ਜਵਾਨਾਂ ਦੀ ਤਾਇਨਾਤੀ ਕੀਤੀ ਜਾਂਦੀ ਹੈ।

Exit mobile version