cryptocurrency

ਕ੍ਰਿਪਟੋਕਰੰਸੀ ‘ਚ ਨਿਵੇਸ਼ਕਾਂ ਦੇ ਡੁੱਬੇ 18 ਖ਼ਰਬ ਡਾਲਰ, ਬਿਟਕੁਆਇਨ ਵੀ ਡਿੱਗੀ

ਚੰਡੀਗੜ੍ਹ 22 ਜਨਵਰੀ 2022: ਦੁਨੀਆ ਭਰ ‘ਚ ਕ੍ਰਿਪਟੋਕਰੰਸੀ (cryptocurrency) ਦੀ ਪ੍ਰਸਿੱਧੀ ਵਧਦੀ ਜਾ ਰਹੀ ਹੈ | ਪਰ ਇਸਦੇ ਨਾਲ ਹੀ ਇਸ ਨੂੰ ਲੈ ਕੇ ਚਿੰਤਾਵਾਂ ਵੀ ਵੱਧ ਰਹੀਆਂ ਹਨ। ਤੁਹਾਨੂੰ ਦਸ ਦਈਏ ਕਿ ਪਿਛਲੇ 24 ਘੰਟਿਆਂ ਵਿੱਚ, ਦੁਨੀਆ ਭਰ ਦੇ ਨਿਵੇਸ਼ਕਾਂ ਨੇ ਕ੍ਰਿਪਟੋਕਰੰਸੀ (cryptocurrency) ਬਾਜ਼ਾਰ ‘ਚ ਲਗਭਗ 18 ਖ਼ਰਬ ਡਾਲਰ ਦਾ ਨੁਕਸਾਨ ਹੋਇਆ ਹੈ । ਇਸ ਦੌਰਾਨ ਬਿਟਕੁਆਇਨ (Bitcoin) ਨਿਵੇਸ਼ਕਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ।

ਜੇਕਰ ਗਲੋਬਲ ਮਾਰਕਿਟ ‘ਤੇ ਨਜ਼ਰ ਮਾਰੀਏ ਤਾਂ ਪਿਛਲੇ 24 ਘੰਟਿਆਂ ‘ਚ ਕ੍ਰਿਪਟੋਕਰੰਸੀ ਬਾਜ਼ਾਰ ਦਾ ਕੁੱਲ ਪੂੰਜੀਕਰਣ 17-18 ਖ਼ਰਬ ਡਾਲਰ ਤੱਕ ਦੀ ਗਿਰਾਵਟ ਆਈ ਹੈ । ਭਾਰਤੀ ਨਿਵੇਸ਼ਕਾਂ ‘ਚ ਸਭ ਤੋਂ ਪ੍ਰਸਿੱਧ ਬਿਟਕੁਆਇਨ 7 ਫੀਸਦੀ ਡਿੱਗ ਕੇ 36,579 ਡਾਲਰ ਦੀ ਕੀਮਤ ‘ਤੇ ਪਹੁੰਚ ਗਿਆ। ਰੁਪਏ ਦੇ ਲਿਹਾਜ਼ ਨਾਲ, ਸ਼ਨੀਵਾਰ ਸਵੇਰੇ ਵਪਾਰ ਦੇ ਸਮੇਂ, ਇੱਕ ਬਿਟਕੁਆਇਨ ਦੀ ਕੀਮਤ 29,63,463 ਰੁਪਏ ਸੀ। ਗਿਰਾਵਟ ਦੇ ਬਾਵਜੂਦ, ਬਿਟਕੋਇਨ ਦੀ ਸਮੁੱਚੀ ਮਾਰਕੀਟ ਹਿੱਸੇਦਾਰੀ 40.51 ਪ੍ਰਤੀਸ਼ਤ ‘ਤੇ ਸਭ ਤੋਂ ਵੱਧ ਬਣੀ ਹੋਈ ਹੈ। ਦੂਜੀ ਸਭ ਤੋਂ ਮਸ਼ਹੂਰ ਕ੍ਰਿਪਟੋਕੁਰੰਸੀ ਈਥਰਿਅਮ ਵਿੱਚ ਵੀ 9 ਪ੍ਰਤੀਸ਼ਤ ਦੀ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲੀ ਅਤੇ ਸਵੇਰ ਦੇ ਵਪਾਰ ਵਿੱਚ ਇਹ 2,11,277.4 ਰੁਪਏ ਦੀ ਕੀਮਤ ‘ਤੇ ਪਹੁੰਚ ਗਿਆ।

Scroll to Top