Cough Syrups

ਉਜ਼ਬੇਕਿਸਤਾਨ ‘ਚ ਖੰਘ ਦੀ ਦਵਾਈ ਪੀਣ ਕਾਰਨ 18 ਬੱਚਿਆਂ ਦੀ ਮੌਤ, ਭਾਰਤੀ ਦਵਾਈ ਕੰਪਨੀ ‘ਤੇ ਲੱਗੇ ਦੋਸ਼

ਚੰਡੀਗੜ੍ਹ 28 ਦਸੰਬਰ 2022: ਗਾਂਬੀਆ ਵਿੱਚ 66 ਬੱਚਿਆਂ ਦੀ ਮੌਤ ਤੋਂ ਬਾਅਦ ਹੁਣ ਉਜ਼ਬੇਕਿਸਤਾਨ ‘ਚ ਕਥਿਤ ਤੌਰ ‘ਤੇ ਭਾਰਤੀ ਦਵਾਈ ਕੰਪਨੀ ਦੀ ਖੰਘ ਵਾਲੀ ਸਿਰਪ (ਦਵਾਈ) ਪੀਣ ਨਾਲ ਬੱਚਿਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਜ਼ਬੇਕਿਸਤਾਨ ਦੀ ਸਰਕਾਰ ਨੇ 18 ਬੱਚਿਆਂ ਦੀ ਮੌਤ ਲਈ ਇੱਕ ਭਾਰਤੀ ਦਵਾਈ ਕੰਪਨੀ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਉਜ਼ਬੇਕਿਸਤਾਨ ਦੇ ਸਿਹਤ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਇੱਕ ਭਾਰਤੀ ਫਾਰਮਾਸਿਊਟੀਕਲ ਕੰਪਨੀ ਦੁਆਰਾ ਤਿਆਰ ਖੰਘ ਦੇ ਸਿਰਪ ਦਾ ਸੇਵਨ ਕਰਨ ਨਾਲ 18 ਬੱਚਿਆਂ ਦੀ ਮੌਤ ਹੋ ਗਈ ਹੈ।

ਜਿਕਰਯੋਗ ਹੈ ਕਿ ਨੇਪਾਲ ਨੇ 16 ਭਾਰਤੀ ਫਾਰਮਾਸਿਊਟੀਕਲ ਕੰਪਨੀਆਂ ਤੋਂ ਦਵਾਈਆਂ ਦੀ ਦਰਾਮਦ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਅਫਰੀਕੀ ਦੇਸ਼ਾਂ ‘ਚ ਖੰਘ ਦੇ ਸੀਰਪ (cough syrup) ਕਾਰਨ ਬੱਚਿਆਂ ਦੀ ਮੌਤ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ ਨੇ ਇਸ ਨਾਲ ਜੁੜੀਆਂ ਦਵਾਈਆਂ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਸੀ।

ਵਿਸ਼ਵ ਸਿਹਤ ਸੰਗਠਨ ਦੇ ਅਲਰਟ ਤੋਂ ਬਾਅਦ ਨੇਪਾਲ ਨੇ 16 ਭਾਰਤੀ ਕੰਪਨੀਆਂ ਦੀਆਂ ਦਵਾਈਆਂ ਦੀ ਦਰਾਮਦ ‘ਤੇ ਪਾਬੰਦੀ ਲਗਾ ਦਿੱਤੀ ਸੀ । ਨੇਪਾਲ ਡਰੱਗ ਰੈਗੂਲੇਟਰੀ ਅਥਾਰਟੀ ਦੁਆਰਾ ਜਾਰੀ ਇਸ ਸੂਚੀ ਵਿੱਚ ਕਈ ਵੱਡੀਆਂ ਭਾਰਤੀ ਦਵਾਈਆਂ ਦੀਆਂ ਕੰਪਨੀਆਂ ਸ਼ਾਮਲ ਹਨ। ਨੇਪਾਲ ਦੇ ਡਰੱਗ ਪ੍ਰਸ਼ਾਸਨ ਵਿਭਾਗ ਦੀ ਸੂਚੀ ਵਿੱਚ ਦਿਵਿਆ ਫਾਰਮੇਸੀ ਸਮੇਤ 16 ਭਾਰਤੀ ਦਵਾਈਆਂ ਦੀਆਂ ਕੰਪਨੀਆਂ ਸ਼ਾਮਲ ਹਨ।

Scroll to Top