Himachal

ਹਿਮਾਚਲ ‘ਚ ਸਵੇਰ 11 ਵਜੇ ਤੱਕ 17.98 ਫ਼ੀਸਦੀ ਵੋਟਿੰਗ, ਚੋਣ ਕਮਿਸ਼ਨ ਵਲੋਂ ਵੱਧ ਚੜ੍ਹ ਕੇ ਵੋਟਿੰਗ ਕਰਨ ਦੀ ਅਪੀਲ

ਚੰਡੀਗੜ੍ਹ 12 ਨਵੰਬਰ 2022: ਹਿਮਾਚਲ ਪ੍ਰਦੇਸ਼ (Himachal Pradesh) ਵਿਧਾਨ ਸਭਾ ਲਈ ਅੱਜ ਵੋਟਿੰਗ ਜਾਰੀ ਹੈ, ਜੋ ਸ਼ਾਮ 5 ਵਜੇ ਤੱਕ ਚੱਲੇਗੀ। ਚੋਣਾਂ ਵਿੱਚ 412 ਉਮੀਦਵਾਰ ਮੈਦਾਨ ਵਿੱਚ ਹਨ। ਚੋਣ ਕਮਿਸ਼ਨ ਨੇ ਵੋਟ ਪ੍ਰਤੀਸ਼ਤ ਨੂੰ ਵਧਾਉਣ ਲਈ ਵਿਸ਼ੇਸ਼ ਤਿਆਰੀਆਂ ‘ਤੇ ਜ਼ੋਰ ਦਿੱਤਾ ਹੈ। ਸਵੇਰ 11 ਵਜੇ ਤੱਕ 17.98 ਫ਼ੀਸਦੀ ਵੋਟਿੰਗ ਹੋ ਚੁੱਕੀ ਹੈ | ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ। ਸੂਬੇ ਵਿੱਚ ਕੁੱਲ 55,92,828 ਵੋਟਰ ਹਨ। ਇਨ੍ਹਾਂ ਵਿੱਚੋਂ 28,54,945 ਪੁਰਸ਼ ਵੋਟਰ ਅਤੇ 27,37,845 ਮਹਿਲਾ ਵੋਟਰ ਹਨ।

ਸਵੇਰੇ 11 ਵਜੇ ਤੱਕ ਬਿਲਾਪੁਰ ਵਿੱਚ 13.84, ਚੰਬਾ ਵਿੱਚ 12.07, ਹਮੀਰਪੁਰ ਵਿੱਚ 19.40, ਕਾਂਗੜਾ ਵਿੱਚ 16.49, ਕਿਨੌਰ ਵਿੱਚ 20.00, ਕੁੱਲੂ ਵਿੱਚ 14.54, ਲਾਹੌਲ ਸਪਿਤੀ ਵਿੱਚ 5.00, ਮੰਡੀ ਵਿੱਚ 21.92, ਸ਼ਿਮਲਾ ਵਿੱਚ 17.69, 29.21, 2016 ਅਤੇ ਸਿਮਲਾ ਵਿੱਚ 17.69, 29.21 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ | ਇਸ ਦੌਰਾਨ ਭਜਾਪ ਵਲੋਂ ਜੇ ਪੀ ਨੱਢਾ, ਕਾਂਗਰਸ ਵੱਜਲੋਂ ਰਾਹੁਲ ਗਾਂਧੀ ਸਮੇਤ ਕਈ ਪਾਰਟੀ ਦੇ ਆਗਆਂ ਨੇ ਹਿਮਾਚਲ ਵਾਸੀਆਂ ਵੋਟ ਪਾਉਣ ਦੀ ਅਪੀਲ ਕੀਤੀ ਹੈ |

Scroll to Top