ਚੰਡੀਗੜ੍ਹ, 24 ਜੂਨ 2023: ਚੰਡੀਗੜ੍ਹ (Chandigarh) ਦੇ ਵਿਕਾਸ ਨਗਰ ‘ਚ ਦੇਰ ਰਾਤ 9 ਵਜੇ 12 ਤੋਂ 14 ਅਣਪਛਾਤੇ ਹਮਲਾਵਰਾਂ ਨੇ ਘਰੋਂ ਖੁਲ੍ਹੇ ਪੈਸੇ ਲੈਣ ਜਾ ਰਹੇ 16 ਸਾਲਾ ਸੌਰਭ ‘ਤੇ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਆਸਪਾਸ ਦੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਹਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਕੁਝ ਦੇਰ ਬਾਅਦ ਪਹੁੰਚੀ ਅਤੇ ਜ਼ਖਮੀ ਹਾਲਤ ‘ਚ ਸੌਰਭ ਨੂੰ ਹਸਪਤਾਲ ਪਹੁੰਚਾਇਆ ਪਰ ਹਸਪਤਾਲ ‘ਚ ਡਾਕਟਰਾਂ ਨੇ ਸੌਰਭ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਕਤਲ ਤੋਂ ਬਾਅਦ ਪਰਿਵਾਰਕ ਮੈਂਬਰਾਂ ‘ਚ ਸੋਗ ਦਾ ਮਾਹੌਲ ਹੈ। ਇਸ ਮੌਕੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਿਹਾ ਕਿ ਗੁਆਂਢ ਵਿੱਚ ਜਿੱਥੇ ਪਾਰਟੀ ਚੱਲ ਰਹੀ ਸੀ,ਉੱਥੇ ਆਪਣੇ ਲੜਕੇ ਨੂੰ ਪੈਸੇ ਖੁੱਲ੍ਹਵਾਉਣ ਲਈ ਭੇਜਿਆ ਸੀ। ਕੁਝ ਦੇਰ ਬਾਅਦ ਚੀਕਾਂ ਸੁਣ ਕੇ ਹੇਠਾਂ ਆ ਕੇ ਦੇਖਿਆ ਕਿ ਕੁਝ ਅਣਪਛਾਤੇ ਹਮਲਾਵਰ ਉਸ ਦੇ ਲੜਕੇ ਦੀ ਕੁੱਟਮਾਰ ਕਰ ਰਹੇ ਹਨ, ਜਿਸ ਤੋਂ ਬਾਅਦ ਆਸ-ਪਾਸ ਦੇ ਘਰਾਂ ਦੇ ਲੋਕ ਇਕੱਠੇ ਹੋ ਗਏ ਅਤੇ ਹਮਲਾਵਰ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਮੌਕੇ ਤੋਂ ਭੱਜ ਗਏ|
ਇਸਦੇ ਨਾਲ ਹੀ ਐੱਸ.ਐੱਸ.ਪੀ ਚੰਡੀਗੜ੍ਹ (Chandigarh) ਨੇ ਪ੍ਰੈੱਸ ਕਾਨਫਰੰਸ ‘ਚ ਇਹ ਜਾਣਕਾਰੀ ਦਿੱਤੀ ਕਿ ਸਾਰੇ ਦੋਸ਼ੀਆਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ ਅਤੇ ਚੰਡੀਗੜ੍ਹ ‘ਚ ਅਪਰਾਧ ਕਰਨ ਵਾਲਾ ਕੋਈ ਵੀ ਵਿਅਕਤੀ ਚੰਡੀਗੜ੍ਹ ਪੁਲਸ ਤੋਂ ਬਚ ਨਹੀਂ ਸਕਦਾ।