Chine

ਚੀਨ ‘ਚ ਅਚਾਨਕ ਹੜ੍ਹ ਆਉਣ ਕਾਰਨ 16 ਜਣਿਆਂ ਦੀ ਮੌਤ, 36 ਲਾਪਤਾ

ਚੰਡੀਗੜ੍ਹ 18 ਅਗਸਤ 2022: ਚੀਨ (Chine) ਦੇ ਪੱਛਮੀ ਕਿੰਗਹਾਈ ਸੂਬੇ ‘ਚ ਹੜ੍ਹਾਂ ਕਾਰਨ ਘੱਟੋ-ਘੱਟ 16 ਜਣਿਆਂ ਦੀ ਮੌਤ ਹੋ ਗਈ ਹੈ ਅਤੇ 36 ਨਾਗਰਿਕ ਲਾਪਤਾ ਦੱਸੇ ਰਹੇ ਹਨ । ਚੀਨ ਦੇ ਸਰਕਾਰੀ ਮੀਡੀਆ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਦਰਿਆ ਨੇ ਰੁਖ ਬਦਲ ਗਿਆ।

ਜਿਕਰਯੋਗ ਹੈ ਕਿ ਇਸ ਸਾਲ ਜੂਨ ਦੇ ਮਹੀਨੇ ਵਿੱਚ ਵੀ ਚੀਨ ਵਿੱਚ ਭਾਰੀ ਮੀਂਹ ਕਾਰਨ ਜਿਆਂਗਸੀ ਦੇ 55 ਇਲਾਕਿਆ ਵਿੱਚ ਹੜ੍ਹਾਂ ਕਾਰਨ ਹਾਲਾਤ ਵਿਗੜ ਗਏ ਸਨ। ਜਿਆਂਗਸੀ ਦੇ 55 ਇਲਾਕਿਆ ਵਿੱਚ ਮੀਂਹ-ਹੜ੍ਹ ਦੇ ਨਾਲ 5 ਲੱਖ ਲੋਕ ਪ੍ਰਭਾਵਿਤ ਹੋਏ ਹਨ , ਜਦਕਿ 43,300 ਹੈਕਟੇਅਰ ਫਸਲਾਂ ਮੀਂਹ ਨਾਲ ਤਬਾਹ ਹੋ ਗਈਆਂ।

Scroll to Top