ਆਪ੍ਰੇਸ਼ਨ ਗੰਗਾ

ਯੂਕਰੇਨ ‘ਚੋਂ ਭਾਰਤੀਆਂ ਨੂੰ ਕੱਢਣ ਲਈ ਅਗਲੇ 24 ਘੰਟਿਆਂ ‘ਚ 16 ਹੋਰ ਫਲਾਈਟਾਂ ਭਰਨਗੀਆਂ ਉਡਾਣ

ਚੰਡੀਗੜ੍ਹ 04 ਮਾਰਚ 2022: ਯੂਕਰੇਨ ‘ਚੋਂ ਭਾਰਤੀਆਂ ਨੂੰ ਆਪ੍ਰੇਸ਼ਨ ਗੰਗਾ ਤਹਿਤ ਵਾਪਸ ਲਿਆਂਦਾ ਜਾ ਰਿਹਾ ਹੈ | ਇਸ ਦੌਰਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦੱਸਿਆ ਕਿ ਅਗਲੇ 24 ਘੰਟਿਆਂ ‘ਚ 16 ਉਡਾਣਾਂ ਦੇ ਭਾਰਤ ਪਹੁੰਚਣ ਤੋਂ ਬਾਅਦ, ਲਗਭਗ ਸਾਰੇ ਅਜਿਹੇ ਭਾਰਤੀ ਜੋ ਯੂਕਰੇਨ ਦੀ ਸਰਹੱਦ ਪਾਰ ਕਰਕੇ ਗੁਆਂਢੀ ਦੇਸ਼ਾਂ ‘ਚ ਪਹੁੰਚ ਚੁੱਕੇ ਹਨ ਸਾਰੇ ਹੀ ਭਾਰਤ ਜਲਦ ਪਹੁੰਚ ਜਾਣਗੇ। ਕੁਝ ਲੋਕ ਅਜੇ ਵੀ ਯੂਕਰੇਨ ‘ਚ ਹਨ। ਅਸੀਂ ਭਵਿੱਖ ਵਿੱਚ ਵੀ ਉਡਾਣਾਂ ਦਾ ਸਮਾਂ ਨਿਰਧਾਰਤ ਕਰਨਾ ਜਾਰੀ ਰੱਖਾਂਗੇ:

ਸਾਡੀ ਪਹਿਲੀ ਐਡਵਾਈਜ਼ਰੀ ਜਾਰੀ ਹੋਣ ਤੋਂ ਬਾਅਦ 20,000 ਤੋਂ ਵੱਧ ਭਾਰਤੀ ਨਾਗਰਿਕ ਯੂਕਰੇਨ ਤੋਂ ਭਾਰਤ ਵਾਪਸ ਆ ਚੁੱਕੇ ਹਨ। ਆਪ੍ਰੇਸ਼ਨ ਗੰਗਾ ਤਹਿਤ ਯੂਕਰੇਨ ਤੋਂ ਲਗਭਗ 10,348 ਭਾਰਤੀਆਂ ਨੂੰ ਲੈ ਕੇ ਹੁਣ ਤੱਕ 48 ਉਡਾਣਾਂ ਭਾਰਤ ਪਹੁੰਚ ਚੁੱਕੀਆਂ ਹਨ। ਅਗਲੇ 24 ਘੰਟਿਆਂ ਵਿੱਚ 16 ਹੋਰ ਉਡਾਣਾਂ ਦਾ ਸਮਾਂ-ਸਾਰਣੀ ਨਿਰਧਾਰਤ ਕੀਤਾ ਗਿਆ ਹੈ|

Scroll to Top