Site icon TheUnmute.com

Bihar: ਪਟਨਾ ‘ਚ ਇੱਕ ਸਾਲ ਦੀ ਬੱਚੀ ਸਮੇਤ 15 ਲੋਕ ਹੋਏ ਕੋਰੋਨਾ ਪਾਜ਼ੀਟਿਵ

one-year-old girl, tested positive

ਚੰਡੀਗੜ੍ਹ 12 ਦਸੰਬਰ 2021: ਦੇਸ਼ ਵਿਚ ਕੋਰੋਨਾ (Corona) ਦੇ ਕੇਸ ਹਰ ਸੂਬੇ ‘ਚੋਂ ਮਿਲ ਰਹੇ ਹਨ |ਜਿਸ ਨਾਲ ਕੋਰੋਨਾ ਦੀ ਤੀਜੀ ਲਹਿਰ ਦੀ ਦਸਤਕ ਸਾਫ਼ ਨਜ਼ਰ ਆ ਰਹੀ ਹੈ | ਬਿਹਾਰ (Bihar) ‘ਚ ਐਤਵਾਰ ਨੂੰ 21 ਲੋਕਾਂ ‘ਚ ਕੋਰੋਨਾ ਸੰਕ੍ਰਮਿਤ ਹੋਣ ਦੀ ਪੁਸ਼ਟੀ ਹੋਈ, ਇਸਦੇ ਨਾਲ ਹੀ ਸਿਹਤ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ |ਬਿਹਾਰ (Bihar) ਵਿੱਚ ਇੱਕ ਦਿਨ ਵਿੱਚ ਸੰਕਰਮਣ ਦੇ ਕੁੱਲ 21 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 15 ਪਟਨਾ (Patna) ਦੇ ਹਨ। ਇਸ ਦੇ ਨਾਲ ਹੀ ਪਟਨਾ ਦੀ AG ਕਲੋਨੀ ਵਿੱਚ ਇੱਕ ਸਾਲ ਦਾ ਬੱਚਾ ਕੋਰੋਨਾ (Corona) ਪਾਜ਼ੀਟਿਵ ਆਇਆ ਹੈ। AG ਕਲੋਨੀ ‘ਚ ਐਤਵਾਰ ਨੂੰ 7 ਲੋਕਾਂ ਦੀ ਕੋਰੋਨਾ ਪਾਜ਼ੀਟਿਵ ਰਿਪੋਰਟ ਨੇ ਹੜਕੰਪ ਮਚਾ ਦਿੱਤਾ ਹੈ। ਕਰੋਨਾ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ। ਸਿਵਲ ਸਰਜਨ ਡਾਕਟਰ ਵਿਭਾ ਸਿੰਘ ਨੇ ਵੀ ਪਟਨਾ ਵਿੱਚ ਇੱਕ ਸਾਲ ਦੀ ਮਾਸੂਮ ਤੋਂ ਲੈ ਕੇ 15 ਲੋਕਾਂ ਦੇ ਸੰਕ੍ਰਮਿਤ ਹੋਣ ਦੀ ਪੁਸ਼ਟੀ ਕੀਤੀ ਹੈ।

Exit mobile version