July 8, 2024 2:00 am
CO-VACCINE

15 ਹੋਰ ਦੇਸ਼ਾਂ ਨੇ ਕੋਵੈਕਸੀਨ ਨੂੰ ਦਿੱਤੀ ,ਮਾਨਤਾ ਦੇਣ ਵਾਲੇ ਦੇਸ਼ ਦੀ ਗਿਣਤੀ ਹੋਈ 21

ਚੰਡੀਗੜ੍ਹ 27 ਨਵੰਬਰ 2021: ਕੋਰੋਨਾ ਵਾਇਰਸ ਦੇ ਚੱਲਦੇ ਹਰ ਦੇਸ਼ ਇਕ ਦੂਜੇ ਦੀ ਸਹਾਇਤਾ ਕਰ ਰਿਹਾ ਹੈ ,ਇਸੇ ਤਰਾਂ ਭਾਰਤੀ ਵਿਦੇਸ਼ ਮੰਤਰਾਲੇ ਵਲੋਂ ਮਿਲੀ ਜਾਣਕਾਰੀ ਅਨੁਸਾਰ ਕੋਵੈਕਸੀਨ ਨੂੰ 15 ਹੋਰ ਦੇਸ਼ਾਂ ਵਿਚ ਮਾਨਤਾ ਦੇ ਦਿੱਤੀ ਗਈ ਹੈ|ਇਸ ਕੋਵੈਕਸੀਨ ਨੂੰ ਮਾਨਤਾ ਦੇਣ ਵਾਲੇ ਦੇਸ਼ਾ ਦੀ ਗਿਣਤੀ ਹੁਣ 21 ਹੋ ਗਈ ਹੈ | ਇਨ੍ਹਾਂ ਵਿਚ ਮਾਨਤਾ ਦੇਣ ਵਾਲੇ ਦੇਸ਼ ਆਸਟ੍ਰੇਲੀਆ,ਬੰਗਲਾਦੇਸ਼,ਬੇਲਾਰੂਸ,ਹੰਗਰੀ ,ਇਰਾਨ ,ਇਸਟੋਨੀਆਂ ,ਜਾਰਜੀਆ ,ਕਜ਼ਾਕਿਸਤਾਨ ,ਕਿਰਗਿਸਤਾਨ ,ਲਿਬਨਾਨ ,ਮੋਰਿਸਸ ,ਮੰਗੋਲੀਆ ,ਨੇਪਾਲ,ਸਿੰਗਾਪੁਰ ,ਨਿਕਾਰਾਗੁਆ ,ਸਵਿਟਜਰਲੈਂਡ ,ਤੁਰਕੀ ਅਤੇ ਯੂਕਰੇਨ ਸ਼ਾਮਿਲ ਹਨ | ਕੋਰੋਨਾ ਦੇ ਵੱਡ ਮਾਮਲਿਆਂ ਕਾਰਨ ਇਸ ਦੀ ਮੰਗ ਵਧੀ ਹੈ |