ਮੁੰਬਈ

ਮੁੰਬਈ ‘ਚ ਹੋਵੇਗੀ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ 140ਵੀਂ ਬੈਠਕ

ਚੰਡੀਗੜ੍ਹ 19 ਫਰਵਰੀ 2022: ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ 140ਵੀਂ ਬੈਠਕ ਮੁੰਬਈ ‘ਚ ਹੋਵੇਗੀ। ਬੀਜਿੰਗ ‘ਚ ਸ਼ਨੀਵਾਰ ਨੂੰ ਹੋਈ 139ਵੀਂ ਓਲੰਪਿਕ ਕਮੇਟੀ ਦੀ ਬੈਠਕ ਦੌਰਾਨ ਭਾਰਤ ਨੇ ਅਗਲੀ ਬੈਠਕ ਦੀ ਮੇਜ਼ਬਾਨੀ ਦਾ ਅਧਿਕਾਰ ਹਾਸਲ ਕੀਤਾ। ਇਸ ਸਮੇਂ ਦੌਰਾਨ ਕਿਸੇ ਵੀ ਦੇਸ਼ ਨੇ ਭਾਰਤ ਦਾ ਵਿਰੋਧ ਨਹੀਂ ਕੀਤਾ। ਹੁਣ 2023 ‘ਚ ਭਾਰਤ ਦੂਜੀ ਵਾਰ ਓਲੰਪਿਕ ਕਮੇਟੀ ਦੀ ਬੈਠਕ ਦੀ ਮੇਜ਼ਬਾਨੀ ਕਰੇਗਾ, ਜਦਕਿ ਇਹ ਬੈਠਕ ਪਹਿਲੀ ਵਾਰ ਮੁੰਬਈ ‘ਚ ਹੋਵੇਗੀ। ਇਸ ਤੋਂ ਪਹਿਲਾਂ ਇਹ ਮੀਟਿੰਗ 1983 ‘ਚ ਦਿੱਲੀ ਵਿੱਚ ਹੋਈ ਸੀ।

ਇਸ ‘ਚ ਨੀਤਾ ਅੰਬਾਨੀ ਭਾਰਤੀ ਓਲੰਪਿਕ ਕਮੇਟੀ ਦੀ ਮੈਂਬਰ ਹੈ। ਭਾਰਤ ਦੇ ਖੇਡ ਅਤੇ ਯੁਵਾ ਮੰਤਰੀ ਅਨੁਰਾਗ ਠਾਕੁਰ ਵੀ ਬੈਠਕ ‘ਚ ਸ਼ਾਮਲ ਹੋਏ। ਓਲੰਪਿਕ ਕਮੇਟੀ ਦੀ ਬੈਠਕ 2023 ਦੀਆਂ ਗਰਮੀਆਂ ‘ਚ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ‘ਚ ਹੋਵੇਗੀ। ਸਾਰੇ ਮੈਂਬਰ ਆਈਓਸੀ ਦੀ ਸਾਲਾਨਾ ਮੀਟਿੰਗ ‘ਚ ਸ਼ਾਮਲ ਹੁੰਦੇ ਹਨ। ਇਹ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ ਸਭ ਤੋਂ ਵੱਡੀ ਬੈਠਕ ਹੈ ਅਤੇ ਇਸ ‘ਚ ਫੈਸਲੇ ਸਰਬਸੰਮਤੀ ਨਾਲ ਲਏ ਜਾਂਦੇ ਹਨ। ਆਮ ਤੌਰ ‘ਤੇ, IOC ਦੀ ਸਾਲ ‘ਚ ਇੱਕ ਵਾਰ ਬੈਠਕ ਹੁੰਦੀ ਹੈ, ਜਦੋਂ ਕਿ ਕਮੇਟੀ ਦੇ ਚੇਅਰਮੈਨ, ਜੇ ਲੋੜ ਹੋਵੇ, ਘੱਟੋ-ਘੱਟ ਇੱਕ ਤਿਹਾਈ ਮੈਂਬਰਾਂ ਨੂੰ ਲਿਖਤੀ ਸੱਦਾ ਦੇ ਕੇ ਬੈਠਕ ਬੁਲਾ ਸਕਦੇ ਹਨ।

Scroll to Top