ਚੰਡੀਗੜ੍ਹ 01 ਮਈ 2023: ਕੇਂਦਰ ਸਰਕਾਰ ਨੇ 14 ਮੋਬਾਈਲ ਮੈਸੇਂਜਰ (Messenger Apps) ਐਪਸ ਨੂੰ ਬਲਾਕ ਕਰ ਦਿੱਤਾ ਹੈ।ਜਿਨ੍ਹਾਂ ਨੂੰ ਹੁਣ ਭਾਰਤ ਵਿੱਚ ਵਰਤਿਆ ਨਹੀਂ ਜਾ ਸਕੇਗਾ | ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਇਨ੍ਹਾਂ ਮੋਬਾਈਲ ਮੈਸੇਂਜਰ ਐਪਸ ਦੀ ਵਰਤੋਂ ਪਾਕਿਸਤਾਨ ‘ਚ ਬੈਠੇ ਅੱਤ+ਵਾਦੀ ਹੈਂਡਲਰਾਂ ਤੋਂ ਸੰਦੇਸ਼ ਪ੍ਰਾਪਤ ਕਰਨ ਅਤੇ ਲੋਕਾਂ ‘ਚ ਫੈਲਾਉਣ ਲਈ ਕਰ ਰਹੇ ਸਨ।
ਰਿਪੋਰਟਾਂ ਮੁਤਾਬਕ ਰੱਖਿਆ ਮੰਤਰਾਲੇ ਅਤੇ ਖੁਫੀਆ ਏਜੰਸੀਆਂ ਦੇ ਸੁਝਾਅ ‘ਤੇ ਕੇਂਦਰ ਸਰਕਾਰ ਨੇ IMO, Cripwiser, Enigma, SafeSwiss, Vikermi, Mediafire, Briar, Bechat, Nandbox, Conion, Element, Second Line, Jaagi, Threema ਐਪਸ ਨੂੰ ਬਲਾਕ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਹੁਣ ਤੱਕ ਲਗਭਗ 200 ਚੀਨੀ ਐਪਸ ‘ਤੇ ਪਾਬੰਦੀ ਲਗਾਈ ਜਾ ਚੁੱਕੀ ਹੈ, ਜਿਸ ਵਿੱਚ ਮਸ਼ਹੂਰ ਚੀਨੀ ਸੋਸ਼ਲ ਮੀਡੀਆ ਪਲੇਟਫਾਰਮ ਟਿਕਟੋਕ ਵੀ ਸ਼ਾਮਲ ਹੈ।