Site icon TheUnmute.com

ਹਰਿਆਣਾ ‘ਚ 14 ਫਸਲਾਂ MSP ‘ਤੇ ਖਰੀਦੀ ਜਾ ਰਹੀ ਹੈ: ਡਿਪਟੀ CM ਦੁਸ਼ਯੰਤ ਚੌਟਾਲਾ

Dushyant Chautala

ਚੰਡੀਗੜ੍ਹ, 27 ਫਰਵਰੀ 2024: ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ (Dushyant Chautala) ਨੇ ਦੱਸਿਆ ਕਿ ਅੰਬਾਲਾ ਜਿਲ੍ਹੇ ਵਿਚ ਤਿੰਨ ਨਵੇਂ ਪੁੱਲਾਂ ਦਾ ਨਿਰਮਾਣ ਐਨਐਚ-152 (ਅੰਬਾਲਾ ਹਿਸਾਰ ਰੋਡ) ਤੋਂ ਪਿੰਡ ਖੈਰਾ ਤੱਕ ਲਿੰਕ ਰੋਡ ‘ਤੇ ਐਸਵਾਈਐਲ ਨਹਿਰ, ਐਸਵਾਈਐਲ ਨਹਿਰ ਅਤੇ ਨਰਵਾਨਾ ਬ੍ਰਾਂਚ ਦੇ ਸਮਾਨਤਰ ਨਾਲੇ ‘ਤੇ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਇੱਥੇ ਵਿਧਾਨ ਸਭਾ ਇਜਲਾਸ ਦੌਰਾਨ ਸਦਨ ਵਿਚ ਇਕ ਮੈਂਬਰ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਦੱਸਿਆ ਕਿ ਐਸਵਾਈਐਲ ਨਹਿਰ ‘ਤੇ ਪੁੱਲ ਦਾ 85 ਫੀਸਦੀ ਕੰਮ ਪੂਰਾ ਹੋ ਚੁੱਕਿਆ ਹੈ। ਏਜੰਸੀ ਦੇ ਨਾਲ ਚੱਲ ਰਹੇ ਮੁਕਦਮੇ ਦੇ ਕਾਰਨ ਬਾਕੀ ਕੰਮ ਰੁਕਿਆ ਹੋਇਆ ਹੈ। ਹੁਣ ਏਜੰਸੀ ਦਾ ਠੇਕਾ ਖਤਮ ਕਰ ਦਿੱਤਾ ਗਿਆ ਹੈ ਅਤੇ ਬਾਕੀ ਕੰਮ ਦੀ ਟੈਂਡਰ ਮੰਗੇ ਜਾ ਰਹੇ ਹਨ। ਇਹ ਕਾਰਜ 30 ਸਤੰਬਰ, 2024 ਤਕ ਪੂਰਾ ਹੋਣ ਦੀ ਸੰਭਾਵਨਾ ਹੈ। ਇੰਨ੍ਹਾਂ ਤੋਂ ਇਲਾਵਾ, ਨਰਵਾਨਾ ਬ੍ਰਾਂਚ ਅਤੇ ਸਮਾਨਤਰ ਨਾਲੇ ‘ਤੇ ਪੁੱਲ ਦਾ ਕੰਮ ਪੂਰਾ ਹੋ ਚੁੱਕਾ ਹੈ।

ਇਸਦੇ ਨਾਲ ਹੀ ਦੁਸ਼ਯੰਤ ਚੌਟਾਲਾ (Dushyant Chautala) ਨੇ ਦੱਸਿਆ ਕਿ ਪਾਣੀਪਤ ਦੇ ਉਦਯੋਗਾਂ ਨੂੰ ਲਾਭਕਾਰੀ ਬਨਾਉਣ ਲਈ ਕਾਮਨ ਬੋਇਲਰ ਲਗਾਉਣ ਦਾ ਸਰਕਾਰ ਵਿਚਾਰ ਕਰ ਰਹੀ ਹੈ | ਕਿਉਂਕਿ ਐਚਐਸਆਈਆਈਡੀਸੀ ਦੇ ਪਹਿਲੇ ਸਲਾਹਕਾਰ ਨੇ ਪਰਿਯੋਜਨਾ ਨੂੰ ਗੈਰ-ਵਿਹਾਰਕ ਪਾਇਆ , ਇਸ ਲਈ ਐਚਐਸਆਈਆਈਡੀਸੀ ਨੇ ਪਾਣੀਪਤ ਵਿਚ ਆਮ ਬੋਇਲਰ ਦੀ ਵਿਹਾਰਕ ਅਧਿਐਨ ਦੇ ਮੁੜ ਮੁਲਾਂਕਨ ਲਈ ਆਈਆਈਟੀ ਕਾਨਪੁਰ ਨੂੰ ਨਿਯੁਕਤ ਕੀਤਾ ਹੈ।

ਉਨ੍ਹਾਂ ਨੇ ਅੱਗੇ ਇਹ ਵੀ ਕਿਹਾ ਕਿ ਸਰਦੀਆਂ ਦੇ ਮੌਸਮ ਵਿਚ ਉੱਚ ਪ੍ਰਦੂਸ਼ਣ ਪੱਧਰ ਦੌਰਾਨ ਐਨਸੀਆਰ ਵਿਚ ਉਦਯੋਗਿਕ ਸੰਚਾਲਨ ਨੂੰ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ (ਜੀਆਰਏਪੀ), ਤਹਿਤ ਕੌਮੀ ਰਾਜਧਾਨੀ ਖੇਤਰ ਅਤੇ ਨੇੜੇ ਦੇ ਖੇਤਰ ਸੀਏਕਿਯੂਐਮ , ਲਈ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਦੇ ਆਦੇਸ਼ਾਂ ਅਨੁਸਾਰ ਰੈਗੂਲੇਟ ਕੀਤਾ ਜਾ ਰਿਹਾ ਹੈ। ਸਗੋ, ਅਨੁਮੋਦਿਤ ਫਿਯੂਲ ਦੀ ਵਰਤੋ ਕਰ ਕੇ ਬੋਇਲਰਾਂ ਦੇ ਸੰਚਾਲਨ ‘ਤੇ ਕੋਈ ਪਾਬੰਦੀ ਨਹੀਂ ਹੈ, ਬੇਸ਼ਰਤੇ ਨਿਕਾਸੀ ਸਮੇਤ ਹੋਰ ਸਾਰੇ ਲਾਗੂ ਵਾਤਾਵਰਣ ਮਾਨਦੰਡਾਂ ਦਾ ਪਾਲਣ ਕੀਤਾ ਜਾਵੇ।

ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਹਰਿਆਣਾ ਇਕਲੌਤਾ ਸੂਬਾ ਹੈ ਜਿੱਥੇ 14 ਫਸਲਾਂ ਐਮਐਸਪੀ ‘ਤੇ ਖਰੀਦੀ ਜਾ ਰਹੀ ਹੈ। ਇਸ ਦੇ ਨਾਲ ਹੀ 18 ਫਸਲਾਂ ਭਾਵਾਂਤਰ ਭਰਪਾਈ ਯੋਜਨਾ ਦੇ ਤਹਿਤ ਸ਼ਾਮਲ ਕੀਤੀਆਂ ਗਈਆਂ ਹਨ।

ਡਿਪਟੀ ਸੀਐਮ ਨੇ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਇਕ ਮੈਂਬਰ ਵੱਲੋਂ ਚੁੱਕੇ ਗਏ ਮੁੱਦੇ ‘ਤੇ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨਾਂ ਨੂੰ 29 ਹਜਾਰ ਕਰੋੜ ਰੁਪਏ ਤੋਂ ਵੱਧ ਦਾ ਸਿੱਧਾ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਭੁਗਤਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਚਾਹੁੰਦੀ ਹੈ ਕਿ ਰਾਜ ਦਾ ਹਰ ਕਿਸਾਨ ਖੁਸ਼ਹਾਲ ਹੋਵੇ। ਦੁਸ਼ਯੰਤ ਚੌਟਾਲਾ ਨੇ ਦੱਸਿਆ ਕਿ ਮੌਜੂਦਾ ਸਰਕਾਰ ਨੇ ਵੀਹ ਹਜ਼ਾਰ ਕਿਲੋਮੀਟਰ ਸੜਕਾਂ ਨੁੰ ਦਰੁਸਤ ਕੀਤਾ ਹੈ।

Exit mobile version