July 7, 2024 7:11 am
Harbhajan Singh ETO

ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ 132 ਕੇ.ਵੀ. ਕਪੈਸਟੀ ਦੇ ਸਟੇਸ਼ਨ ਦਾ ਉਦਘਾਟਨ

ਅੰਮ੍ਰਿਤਸਰ 30 ਜੁਲਾਈ 2022: ਅੰਮ੍ਰਿਤਸਰ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਸਾਹਮਣੇ ਚਾਟੀਵਿੰਡ ਗੇਟ ਵਿਖੇ ਹਰਭਜਨ ਸਿੰਘ ਈਟੀਓ (Harbhajan Singh ETO)  ਬਿਜਲੀ ਮੰਤਰੀ ਵੱਲੋਂ ਸਟੇਸ਼ਨ ਦਾ ਉਦਘਾਟਨ ਕੀਤਾ ਗਿਆ | ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਹੁਣ ਤੋਂ ਪਹਿਲਾਂ 66 ਕੇ.ਵੀ. ਤੱਕ ਅੰਡਰਗਰਾਊਂਡ ਵਾਇਰਿੰਗ ਵਾਲੇ ਸਟੇਸ਼ਨ ਬਣਾਏ ਗਏ ਸਨ |

ਇਹ ਪਹਿਲਾ ਅੰਡਰਗਰਾਊਂਡ ਵਾਇਰਿੰਗ ਸਟੇਸ਼ਨ ਹੋਵੇਗਾ ਜੋ ਕਿ 132 ਕੇ.ਵੀ ਦੀ ਕਪੈਸਟੀ ਦਾ ਹੋਵੇਗਾ | ਉਨ੍ਹਾਂ ਨੇ ਕਿਹਾ ਕਿ ਇਸ ਦੇ ਨਾਲ ਚਾਟੀਵਿੰਡ ਅਤੇ ਮਾਲ ਮੰਡੀ ਬਿਜਲੀ ਘਰ ਆਪਸ ਵਿਚ ਜੋੜ ਦਿੱਤੇ ਗਏ ਹਨ ਅਤੇ ਜਿਸ ਦਾ ਮੁੱਖ ਤੌਰ ‘ਤੇ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਆਲੇ ਦੁਆਲੇ ਦੇ ਇਲਾਕੇ ਸੁਲਤਾਨਵਿੰਡ ਰੋਡ ਅਤੇ ਚਮਰੰਗ ਰੋਡ ਇਲਾਕੇ ਨੂੰ ਹੋਵੇਗਾ |

ਬਿਜਲੀ ਮੰਤਰੀ ਹਰਭਜਨ ਸਿੰਘ (Harbhajan Singh ETO) ਵਲੋਂ ਅੰਡਰ ਗਰਾਊਂਡ ਡੈਮੇਜ ਦੇ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਨੂੰ ਸਾਢੇ ਤਿੰਨ ਮੀਟਰ ਯਾਨੀ 10 ਫੁੱਟ ਡੂੰਘਾ ਰੱਖਿਆ ਗਿਆ ਹੈ, ਇਸ ਕਰਕੇ ਇਸ ਦੇ ਡੈਮੇਜ ਜਾਂ ਨੁਕਸਾਨੇ ਜਾਣ ਦੀ ਕੋਈ ਸੰਭਾਵਨਾ ਨਹੀਂ ਹੈ | ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਲੋਂ ਅਸਤੀਫ਼ਾ ਦੇਣ ਦੀ ਗੱਲ ਤੇ ਬਿਜਲੀ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਲਗਾਤਾਰ ਹੀ ਪੰਜਾਬ ਵਿਚ ਸਿਹਤ ਨੂੰ ਲੈ ਕੇ ਸੁਧਾਰ ਕਰ ਰਹੀ ਹੈ ਅਤੇ ਉਹ ਡਾਕਟਰਾਂ ਦੀ ਪੂਰੀ ਇੱਜ਼ਤ ਕਰਦੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਮਸਲਾ ਸੁਲਝਾ ਲਿਆ ਜਾਵੇਗਾ |

ਇਕ ਹੋਰ ਸਵਾਲ ਦੇ ਜਵਾਬ ਦਿੰਦਿਆਂ ਜਿਸ ਵਿਚ ਡਿੱਪੂ ਹੋਲਡਰਾਂ ਉੱਤੇ ਆਮ ਆਦਮੀ ਪਾਰਟੀ ਵਰਕਰਾਂ ਵੱਲੋਂ ਨਿਗਰਾਨ ਕਮੇਟੀ ਦਾ ਨਾਮ ਲੈ ਕੇ ਗੁੰਡਾਗਰਦੀ ਕਰਨ ਬਾਰੇ ਕਿਹਾ ਕਿ ਜਿਸ ਇਲਾਕੇ ਵਿੱਚ ਡੀਪੂ ਹੋਲਡਰ ਦੀ ਸ਼ਿਕਾਇਤ ਆਉਂਦੀ ਹੈ | ਉੱਥੇ ਹੀ ਨਿਗਰਾਨ ਟੀਮਾਂ ਜਾਂਦੀਆਂ ਹਨ ਤਾਂ ਕਿ ਕਿਸੇ ਪ੍ਰਕਾਰ ਦੀ ਧਾਂਦਲੀ ਜਾਂ ਫਿਰ ਭ੍ਰਿਸ਼ਟਾਚਾਰ ਨਾ ਹੋ ਸਕੇ ਅਤੇ ਲੋਕਾਂ ਨੂੰ ਉਨ੍ਹਾਂ ਦਾ ਬਣਦਾ ਰਾਸ਼ਨ ਮਿਲ ਸਕੇ |