ਗੁਰਦਾਸਪੁਰ 16 ਨਵੰਬਰ 2022: ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਰਹਿਣ ਵਾਲੇ ਹਰਫਤਿਹ ਸਿੰਘ ਨੇ ਛੋਟੀ ਉਮਰ ਵਿੱਚ ਹੀ ਵੱਡੀ ਕਾਮਯਾਬੀ ਹਾਸਲ ਕੀਤੀ ਹੈ | 13 ਸਾਲ ਦੇ ਹਰਫਤਹਿ ਸਿੰਘ ਨੇ ਦੁਬਈ ਵਿੱਚ ਹੋਈਆਂ ਇੰਟਰਨੈਸ਼ਨਲ ਖੇਡਾਂ ਵਿਚੋਂ ਕਰਾਟੇ ਚੈਂਪੀਅਨਸ਼ਿਪ ਵਿਚੋਂ ਗੋਲਡ ਮੈਡਲ ਜਿੱਤਿਆ ਅਤੇ ਗੁਰਦਾਸਪੁਰ ਦਾ ਨਾਂ ਰੌਸ਼ਨ ਕਰ ਦਿੱਤਾ |
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਫਤਹਿ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਸੁਪਨਾ ਸੀ ਕਿ ਉਹ ਪੰਜਾਬ ਅਤੇ ਗੁਰਦਾਸਪੁਰ ਦਾ ਨਾਂ ਰੋਸ਼ਨ ਕਰਨ ਜਿਸ ਲਈ ਉਹਨਾਂ ਨੇ ਦਿਨ-ਰਾਤ ਮਿਹਨਤ ਕੀਤੀ ਅਤੇ ਦੁਬਈ ਵਿੱਚ ਹੋਈਆਂ ਇੰਟਰਨੈਸ਼ਨਲ ਕਰਾਟੇ ਖੇਡਾਂ ਵਿੱਚ ਗੋਲਡ ਮੈਡਲ ਜਿੱਤਿਆ |
ਉੱਥੇ ਹੀ ਹਰਫਤਹਿ ਸਿੰਘ ਦੇ ਕੋਚ ਸੰਨੀ ਨੇ ਦੱਸਿਆ ਕਿ ਹਰਫਤਿਹ ਸਿੰਘ ਬਹੁਤ ਹੀ ਮਿਹਨਤੀ ਬੱਚਾ ਹੈ | ਉਨ੍ਹਾਂ ਨੇ ਕਿਹਾ ਕਿ ਹਰਫਤਹਿ ਸਿੰਘ ਛੁੱਟੀ ਵਾਲੇ ਦਿਨ ਵੀ ਅਭਿਆਸ ਕਰਨ ਲਈ ਆਉਂਦਾ ਸੀ, ਅੱਜ ਉਸਦੀ ਮਿਹਨਤ ਨੇ ਰੰਗ ਲਿਆਈ ਅਤੇ ਹਰਫਤਿਹ ਸਿੰਘ ਮੈਦਾਨ ਫਤਿਹ ਕਰਕੇ ਹੀ ਘਰ ਵਾਪਸ ਆਇਆ | ਹਰਫਤਹਿ ਦੀ ਇਸ ਕਾਮਯਾਬੀ ਨਾਲ ਸੈਂਟਰ ਦੇ ਬੱਚਿਆਂ ਵਿੱਚ ਵੀ ਖੁਸ਼ੀ ਦਾ ਮਾਹੌਲ ਹੈ | ਹਰਫਤਹਿ ਸਿੰਘ ਦੂਜਿਆਂ ਬੱਚਿਆਂ ਲਈ ਵੀ ਇਕ ਪ੍ਰੇਰਨਾ ਬਣਿਆ ਹੈ |