ਚੰਡੀਗੜ੍ਹ 01, ਫ਼ਰਵਰੀ 2023: ਗੋਇੰਦਵਾਲ ਜੇਲ੍ਹ ‘ਚ ਗੈਂਗਸਟਰਾਂ ਦੇ ਕਤਲ ਤੋਂ ਬਾਅਦ ਵੱਖ-ਵੱਖ ਜੇਲ੍ਹਾਂ ‘ਚ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਲੁਧਿਆਣਾ ਕੇਂਦਰੀ ਜੇਲ (Ludhiana Central Jail) ‘ਚ ਚੈਕਿੰਗ ਦੌਰਾਨ 13 ਮੋਬਾਇਲ ਲਵਾਰਸ ਹਾਲਤ ‘ਚ ਬਰਾਮਦ ਹੋਏ। ਜਿਸ ’ਤੇ ਜੇਲ੍ਹ ਪ੍ਰਸ਼ਾਸਨ ਨੇ ਥਾਣਾ ਡਵੀਜ਼ਨ ਵਿੱਚ 10 ਵਿੱਚੋਂ 7 ਅਣਪਛਾਤੇ ਅਤੇ 3 ਹਵਾਲਾਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ‘ਚ ਸ਼ਾਮਲ ਗੈਂਗਸਟਰਾਂ ਦੇ ਕਤਲ ਤੋਂ ਬਾਅਦ ਪੰਜਾਬ ਦੀਆਂ ਜੇਲ੍ਹਾਂ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਸੀ |